ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/32

ਇਹ ਸਫ਼ਾ ਪ੍ਰਮਾਣਿਤ ਹੈ

29

ਮੁਲਾਜਮਾਂ ਦੀਆਂ ਤਨਖਾਹਾਂ ਤੇ ਉਜਰਤਾਂ ਵਿਚੋਂ ਬਿਨਾਂ ਕੋਈ ਕਾਟ ਕਟਣ ਦੇ, ਦਿਤੀਆਂ ਜਾਂਦੀਆਂ ਹਨ।

ਦਫ਼ਾ 7. ਪਿਨਸ਼ਨਾਂ ਤੇ ਕੋਈ ਟੈਕਸ ਨਹੀਂ ਲਗਦਾ।

II. ਬਿਰਧ-ਆਯੂ ਦੀਆਂ ਪਿਨਸ਼ਨਾਂ

ਦਫ਼ਾ 8. ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ ਬਿਰਧ-ਆਯੂ ਦੀ ਪਿਨਸ਼ਨ ਦੇ ਹਕਦਾਰ ਹਨ:

ਪੁਰਸ਼-60 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 25 ਸਾਲ ਦੀ ਨੌਕਰੀ ਪੂਰੀ ਕਰਨ ਤੇ;

ਇਸਤਰੀਆਂ-55 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 20 ਸਾਲ ਦੀ ਨੌਕਰੀ ਪੂਰੀ ਕਰਨ ਤੇ।

ਦਫ਼ਾ 9. ਬਿਰਧ-ਆਯੂ ਦੀਆਂ ਪਿਨਸ਼ਨਾਂ, ਸੁਖਾਵੀਆਂ ਸ਼ਰਤਾਂ ਤੇ, ਲੈਣ ਦੇ ਹੱਕਦਾਰ ਹਨ:

(ਉ) ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ, ਜੋ ਜ਼ਿਮੀਦੋਜ਼ ਕੰਮਾਂ ਤੇ, ਸਿਹਤ ਲਈ ਹਾਨੀਕਾਰਕ ਕੰਮਾਂ ਤੇ, ਅਤੇ ਜਾਂ, ਜ਼ਿਆਦਾ ਤਪਸ਼ ਵਾਲੇ ਕਾਰਖਾਨਿਆਂ ਵਿਚ ਕੰਮਾਂ ਤੇ ਲਗੇ ਹੋਏ ਹੋਣ। ਇਹੋ ਜਿਹੇ ਕਾਰਖਾਨਿਆਂ, ਕਾਰ-ਕੇਂਦਰਾਂ, ਕੰਮਾਂ ਤੇ ਪੇਸ਼ਿਆਂ ਦੀ ਲਿਸਟ ਸੋਵੀਅਤ ਯੂਨੀਅਨ ਦੀ ਮੰਤਰੀ-ਕੌਂਸਲ ਵਲੋਂ ਮਨਜੂਰ ਹੋਈ ਹੁੰਦੀ ਹੈ।

ਪੁਰਸ਼-50 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 20 ਸਾਲ ਦੀ ਨੌਕਰੀ ਪੂਰੀ ਕਰਨ ਤੇ;

ਇਸਤਰੀਆਂ-45 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 15 ਸਾਲ ਦੀ ਨੌਕਰੀ ਪੂਰੀ ਕਰਨ ਤੇ;

(ਅ) ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ ਜੋ ਕਠਨ ਹਾਲਤਾਂ ਵਾਲੇ ਕੰਮਾਂ ਤੇ ਹਨ-ਸੋਵੀਅਤ ਯੂਨੀਅਨ ਦੀ ਮੰਤਰੀ-ਕੌਂਸਲ ਵਲੋਂ ਮਨਜ਼ੂਰ ਹੋਈ ਇਹੋ ਜਿਹੇ ਕਾਰਖਾਨਿਆਂ, ਕਾਰ-ਕੇਂਦਰਾਂ, ਕੰਮਾਂ ਤੇ ਪੇਸ਼ਿਆਂ ਦੀ ਲਿਸਟ ਅਨੁਸਾਰ:

ਪੁਰਸ਼-55 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 25 ਸਾਲ ਦੀ ਨੌਕਰੀ ਪੂਰੀ ਕਰਨ ਤੇ;