ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/31

ਇਹ ਸਫ਼ਾ ਪ੍ਰਮਾਣਿਤ ਹੈ

28

(ੲ) ਉਚੀਆਂ ਵਿਦਿਅਕ ਸੰਸਥਾਵਾਂ, ਉਚੇਚੀਆਂ ਸੈਕੰਡਰੀ ਵਿਦਿਅਕ ਸੰਸਥਾਵਾਂ, ਕਾਲਜਾਂ, ਸਕੂਲਾਂ ਅਤੇ ਕਸਬਾਂ ਦੀ ਸਿਖਿਆ ਦੇਣ ਵਾਲੇ ਕੋਰਸਾਂ ਦੇ ਵਿਦਿਆਰਥੀ;

(ਸ) ਸ਼ਹਿਰੀ, ਜੋ ਰਿਆਸਤ ਜਾਂ ਪਬਲਿਕ ਦੇ ਕੰਮਾਂ ਨੂੰ ਕਰਦਿਆਂ ਨਿਕਾਰੇ ਹੋ ਗਏ ਹੋਣ;

(ਹ) ਇਸ ਦਫ਼ਾ ਵਿਚ ਦਰਜ ਸ਼ਹਿਰੀਆਂ ਦੇ ਟਬਰਾਂ ਦੇ ਜੀਅ, ਜੇਕਰ ਕਮਾਊ-ਮਿੰਬਰ ਦੀ ਮੌਤ ਹੋ ਜਾਵੇ।

ਦਫ਼ਾ 2. ਇਸ ਕਨੂੰਨ, ਥਲੇ ਰਿਆਸਤੀ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ:

(ਓ) ਬਿਰਧ ਆਯੂ ਕਾਰਨ।

(ਅ) ਨਿਰਯੋਗ ਹੋ ਜਾਣ ਕਾਰਨ।

(ੲ) ਕਮਾਊ ਜੀਅ ਦੀ ਮੌਤ ਹੋ ਜਾਣ ਕਾਰਨ।

ਦਫ਼ਾ 3. ਜਿਹੜੇ ਸ਼ਹਿਰੀ ਇਕ ਤੋਂ ਵਧੀਕ ਪਰਕਾਰ ਦੀਆਂ ਪਿਨਸ਼ਨਾਂ ਦੇ ਹਕਦਾਰ ਹੋ ਜਾਣ, ਉਹ ਆਪਣੀ ਮਰਜ਼ੀ ਅਨੁਸਾਰ, ਜਿਹੜੀ ਚਾਹਣ, ਇਕ ਪਰਕਾਰ ਦੀ ਪਿਨਸ਼ਨ ਚੁਣ ਕੇ ਲੈ ਸਕਦੇ ਹਨ।

ਦਫ਼ਾ 4. ਪਿਨਸ਼ਨ ਦੇ ਹਕਦਾਰ ਸ਼ਹਿਰੀ, ਪਿਨਸ਼ਨ ਪਾਣ ਦੇ ਹਕ ਤੋਂ ਪਿਛੋਂ ਜਦ ਵੀ ਚਾਹਣ, ਬਿਨਾਂ ਸਮੇਂ ਦੀ ਕਿਸੇ ਪਾਬੰਦੀ ਦੇ, ਪਿਨਸ਼ਨ ਦੀ ਅਰਜ਼ੀ ਦੇ ਸਕਦੇ ਹਨ।

ਦਫ਼ਾ 5. ਪਿਨਸ਼ਨਾਂ ਦੀ ਮਨਜ਼ੂਰੀ ਕਿਰਤੀ ਲੋਕਾਂ ਦੇ ਡਿਪਟੀਆਂ ਦੀਆਂ ਜ਼ਿਲ੍ਹਾਂ (ਸ਼ਹਿਰੀ) ਸੋਵੀਅਤਾਂ ਦੀਆਂ ਕਾਰਜ-ਕਾਰੀ ਕਮੇਟੀਆਂ ਵਲੋਂ ਕਾਇਮ ਕੀਤੇ ਗਏ ਪਿਨਸ਼ਨ-ਕਮਿਸ਼ਨਾਂ ਵਲੋਂ ਦਿਤੀ ਜਾਂਦੀ ਹੈ।

ਪਿਨਸ਼ਨ-ਕਮਿਸ਼ਨ ਦੇ ਫੈਸਲੇ ਵਿਰੁਧ ਅਪੀਲ ਕਿਰਤੀ-ਲੋਕਾਂ ਦੇ ਡਿਪਟੀਆਂ ਦੀ ਜ਼ਿਲ੍ਹਾ (ਸ਼ਹਿਰੀ) ਸੋਵੀਅਤ ਦੀ ਕਾਰਜ-ਕਾਰੀ ਕਮੇਟੀ ਅਗੇ ਕੀਤੀ ਜਾ ਸਕਦੀ ਹੈ।

ਦਫ਼ਾ 6. ਪਿਨਸ਼ਨਾਂ ਦੀ ਅਦਾਇਗੀ, ਰਿਆਸਤ ਵਲੋਂ ਉਹਨਾਂ ਫੰਡਾਂ 'ਚੋਂ ਕੀਤੀ ਜਾਂਦੀ ਹੈ, ਜੋ ਸੋਵੀਅਤ-ਯੂਨੀਅਨ ਦੇ ਰਿਆਸਤੀ ਬਜਟ ਵਿਚੋਂ, ਹਰ ਸਾਲ, ਇਸ ਕੰਮ ਲਈ ਵਖਰੇ ਕਢੇ ਜਾਂਦੇ ਹਨ। ਇਹਨਾਂ ਫੰਡਾਂ ਵਿਚ, ਰਿਆਸਤੀ ਸਮਾਜਕ-ਬੀਮੇ ਦੀਆਂ ਉਹ ਰਕਮਾਂ ਵੀ ਸ਼ਾਮਿਲ ਹੁੰਦੀਆਂ ਹਨ, ਜੋ ਅਦਾਰਿਆਂ, ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ, ਕਾਮਿਆਂ ਤੇ ਦਫ਼ਤਰੀ