ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/19

ਇਹ ਸਫ਼ਾ ਪ੍ਰਮਾਣਿਤ ਹੈ

16

ਮਹਿਕਮਿਆਂ ਵਿਚ ਸ਼ਹਿਰੀਆਂ ਦੇ ਪਿਨਸ਼ਨ-ਮੁਆਮਲਿਆਂ ਦਾ ਬੰਦੋਬਸਤ ਕੀਤਾ ਜਾਂਦਾ ਹੈ; ਇਸ ਗਲ ਦੀ ਵਿਆਖਿਆ ਕੀਤੀ ਜਾਂਦੀ ਹੈ ਕਿ ਪਿਨਸ਼ਨ ਕਿਸ ਤਰ੍ਹਾਂ ਮੁਕੱਰਰ ਕੀਤੀ ਗਈ ਹੈ। ਪਿਨਸ਼ਨ ਦੀ ਅਰਜੀ ਦੇਣ ਵਾਲੇ ਦੀ ਜ਼ਰੂਰੀ ਸਹਾਇਤਾ ਵੀ ਕੀਤੀ ਜਾਂਦੀ ਹੈ। ਸਮਾਜਕ-ਰਖਿਆ ਦੇ ਇਹਨਾਂ ਮਹਿਕਮਿਆਂ ਨੂੰ ਅਦਾਰਿਆਂ, ਸੰਸਥਾਵਾਂ, ਜਥੇਬੰਦੀਆਂ ਅਤੇ ਵਿਅੱਕਤੀਆਂ ਕੋਲੋਂ ਇਹੋ ਜਿਹੀਆਂ ਦਸਤਾਵੇਜ਼ਾਂ ਮੰਗਣ ਦਾ ਅਧਿਕਾਰ ਹੈ, ਜਿੰਨ੍ਹਾਂ ਦੀ ਲੋੜ ਪਿਨਸ਼ਨ ਦੀ ਦਰਖਾਸਤ ਦੇਣ ਵਾਲੇ ਵਿਅਕਤੀ ਨੂੰ ਪਵੇ।

ਪਿਨਸ਼ਨ ਦੀ ਅਰਜ਼ੀ ਮਿਹਨਤਕਸ਼ ਲੋਕਾਂ ਦੇ ਡਿਪਟੀਆਂ ਦੀ ਸਥਾਨਕ ਸੋਵੀਅਤ ਦੀ ਕਾਜਕਾਰੀ-ਕਮੇਟੀ ਦੇ ਸਮਾਜ-ਰਖਿਅਕ ਮਹਿਕਮੇ ਨੂੰ ਦਿਤੀ ਜਾਂਦੀ ਹੈ। ਜੇਕਰ ਅਰਜੀ ਬੁਢੇਪੇ ਦੀ ਪਿਨਸ਼ਨ ਦੀ ਹੋਵੇ, ਤਾਂ ਦਰਖ਼ਾਸਤੀਏ ਨੂੰ ਸਿਰਫ ਦੋ ਦਸਤਾਵੇਜ਼ ਪੇਸ਼ ਕਰਣੇ ਪੈਂਦੇ ਹਨ: ਇਕ, ਉਸ ਦੀ ਨੌਕਰੀ ਦਾ ਰੀਕਾਰਡ ਅਤੇ ਦੂਜਾ, ਪਿਛਲੇ ਬਾਰਾਂ ਮਹੀਨਿਆਂ, ਅਤੇ, ਜਾਂ ਪਿਛਲੇ ਦਸਾਂ ਸਾਲਾਂ ਦੇ ਕੰਮ 'ਚੋਂ ਕੋਈ ਇਕ ਪੰਜ-ਸਾਲਾਂ ਦੇ ਕੰਮ ਦੀ ਆਮਦਨ ਦਾ ਹਿਸਾਬ। ਕਈ ਵਾਰ ਇੰਜ ਹੁੰਦਾ ਹੈ ਕਿ ਪਿਨਸ਼ਨ ਪਾਣ ਦੇ ਸਮੇਂ ਕਿਸੇ ਕਾਮੇ ਜਾਂ ਦਫ਼ਤਰੀ-ਮਲਾਜ਼ਮ ਦੀ ਆਮਦਨ, ਬੀਤ ਚੁਕੇ ਸਾਲਾਂ ਦੀ ਆਮਦਨ ਨਾਲੋਂ ਘਟ ਹੁੰਦੀ ਹੈ। ਉਸ ਹਾਲਤ ਵਿਚ ਉਸ ਦੀ ਪਿਨਸ਼ਨ ਦਾ ਹਿਸਾਬ ਉਸ ਦੇ ਕੰਮ ਦੇ ਅਖੀਰਲੇ ਵਰ੍ਹੇ ਦੀ ਆਮਦਨ ਦੇ ਅਧਾਰ ਤੇ ਲਾ ਲੈਣਾ ਉਸ ਨਾਲ ਬੇਇਨਸਾਫੀ ਕਰਨਾ ਹੋਵੇਗਾ। ਇਸ ਲਈ ਕਨੂੰਨ ਇਸ ਗਲ ਦੀ ਖੁਲ੍ਹ ਦੇਂਦਾ ਹੈ ਕਿ ਦਰਖ਼ਾਸਤੀਏ ਦੀ ਖਾਹਸ਼ ਅਨੁਸਾਰ, ਉਸ ਦੀ ਪਿਨਸ਼ਨ ਦਾ ਹਿਸਾਬ, ਉਸ ਦੀ ਕੋਈ ਇਕ ਪੰਜ-ਸਾਲਾਂ ਦੀ ਨਿਰਵਿਘਨ ਨੌਕਰੀ ਦੀ ਆਮਦਨ ਦੇ ਅਧਾਰ ਤੇ ਕਰ ਲਿਆ ਜਾਏ, ਪਰ ਸ਼ਰਤ ਇਹ ਹੈ ਕਿ ਉਹ ਪੰਜ ਸਾਲ ਉਸ ਦੀ ਪਿਛਲੇ ਦਸਾਂ ਸਾਲਾਂ ਦੀ ਨੌਕਰੀ 'ਚੋਂ ਹੀ ਲਏ ਜਾਣ। ਇਸ ਤਰ੍ਹਾਂ ਕਾਮੇ ਦੀ ਪਿਨਸ਼ਨ ਦਾ ਹਿਸਾਬ ਉਸ ਦੀ ਉਚੇਰੀ ਆਮਦਨ ਦੇ ਅਧਾਰ ਤੇ ਕੀਤਾ ਜਾਂਦਾ ਹੈ।

ਨਿਰਯੋਗਤਾ ਦੀ ਪਿਨਸ਼ਨ ਲਈ ਅਰਜ਼ੀ ਦੇਣ ਵਾਲੇ ਦਰਖ਼ਾਸਤੀਏ ਨੂੰ, ਆਪਣੀ ਨੌਕਰੀ ਦੇ ਰੀਕਾਰਡ ਤੇ ਆਮਦਨੀ ਦੀਆਂ ਦਸਤਾਵੇਜ਼ਾਂ ਤੋਂ ਇਲਾਵਾ, ਡਾਕਟਰੀ-ਮਾਹਿਰ-ਕਮਿਸ਼ਨ ਦੀ ਉਸ ਰੀਪੋਰਟ ਦੀ ਕਾਪੀ, ਜਿਸ ਵਿਚ ਦਰਖ਼ਾਸਤੀਏ ਦੀ ਨਿਰਯੋਗਤਾ ਦਾ ਨਿਰਨਾ ਕੀਤਾ ਹੁੰਦਾ ਹੈ, ਵੀ ਪੇਸ਼