ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/17

ਇਹ ਸਫ਼ਾ ਪ੍ਰਮਾਣਿਤ ਹੈ

14

ਪੰਜ ਸਾਲ ਪਹਿਲਾਂ ਹੀ ਪਿਨਸ਼ਨ ਮਿਲ ਜਾਂਦੀ ਹੈ। ਇਸਤਰੀਆਂ ਨੂੰ ਪਿਨਸ਼ਨ ਪਾਣ ਲਈ ਅਤੇ ਆਪਣੀ ਪਿਨਸ਼ਨ ਵਿਚ ਵਾਧੇ ਕਰਵਾਣ ਲਈ ਆਦਮੀਆਂ ਜਿੰਨੀ ਲੰਮੀ ਨੌਕਰੀ ਵੀ ਨਹੀਂ ਕਰਣੀ ਪੈਂਦੀ। ਉਹਨਾਂ ਮਾਵਾਂ ਲਈ ਉਚੇਚੀਆਂ ਰਿਆਇਤਾਂ ਵੀ ਹਨ, ਜਿਨਾਂ ਪੰਜ ਜਾਂ ਪੰਜ ਤੋਂ ਵਧੀਕ ਬਚਿਆਂ ਨੂੰ ਜਨਮ ਦਿੱਤਾ ਹੈ ਅਤੇ ਉਹਨਾਂ ਨੂੰ 8 ਸਾਲ ਦੀ ਉਮਰ ਤਕ ਪਾਲਿਆ ਹੈ।

ਨਵੇਂ ਪਿਨਸ਼ਨ-ਕਨੂੰਨ ਵਿਚ ਕਾਮਿਆਂ ਤੇ ਦਫ਼ਤਰੀ-ਮੁਲਾਜਮਾਂ ਦੇ ਉਹਨਾਂ ਟਬਰਾਂ ਦੀ ਪਾਲਨਾ ਤੇ ਸੰਭਾਲ ਵਲ ਉਚੇਚਾ ਧਿਆਨ ਦਿਤਾ ਗਿਆ ਹੈ ਜਿਨ੍ਹਾਂ ਦੇ ਕਮਾਊ-ਮਿੰਬਰ ਸੁਰਗਵਾਸ ਹੋ ਗਏ ਹੋਣ। ਸੁਰਗਵਾਸੀ ਦੇ ਨ ਸਿਰਫ ਉਹੀ ਬਚੇ, ਭਰਾ, ਭੈਣਾਂ ਅਤੇ ਮਾਪੇ ਪਿਨਸ਼ਨ ਦੇ ਹਕਦਾਰ ਹਨ, ਜੋ ਉਸ ਤੇ ਨਿਰਭਰ ਕਰਦੇ ਹੋਣ, ਸਗੋਂ ਉਸ ਦੇ ਪੋਤਰੇ ਤੇ ਦਾਦੇ ਵੀ ਪਿਨਸ਼ਨ ਦੇ ਹਕਦਾਰ ਸਮਝੇ ਜਾਂਦੇ ਹਨ, ਜੇ ਕਰ ਕਨੂੰਨੀ ਤੌਰ ਤੇ ਉਹਨਾਂ ਦੀ ਸੰਭਾਲ ਕਰਨ ਵਾਲਾ ਕੋਈ ਹੋਰ ਨ ਹੋਵੇ। ਇਹ ਗਲ ਇਸ ਸਚਾਈ ਦੀ ਗਵਾਹੀ ਹੈ ਕਿ ਸੋਵੀਅਤ ਰੂਸ ਵਿਚ ਨਿਰਯੋਗ ਸ਼ਹਿਰੀਆਂ ਦੀ ਇਕ ਵਡੀ ਗਿਣਤੀ ਦੀ ਪਿਨਸ਼ਨਾਂ ਰਾਹੀਂ ਪਾਲਨਾ ਕੀਤੀ ਜਾਂਦੀ ਹੈ।

ਸੋਵੀਅਤ ਰੂਸ ਵਿਚ ਰਿਆਸਤੀ ਬੀਮੇ ਅਤੇ ਪਿਨਸ਼ਨ-ਨੇਮ ਤੋਂ ਬਿਨਾਂ ਆਰਟਿਲਾਂ (artels) ਦੇ ਉਹਨਾਂ ਮਿੰਬਰਾਂ ਲਈ ਸਹਿਕਾਰੀ ਬੀਮਾ ਵੀ ਹੈ, ਜਿਹੜੇ ਪੈਦਾਵਾਰੀ-ਕੁਆਪ੍ਰੇਟਿਵਾਂ ਵਿਚ ਕੰਮੀਂ ਲਗੇ ਹੋਏ ਹਨ। ਇਹ ਬੀਮਾ ਪੈਦਾਵਾਰੀ-ਆਰਟਿਲਾਂ ਵਲੋਂ ਦਿਤੇ ਗਏ ਫੰਡਾਂ 'ਚੋਂ ਕੀਤਾ ਜਾਂਦਾ ਹੈ।

ਪੈਦਾਵਾਰੀ-ਕੁਆਪ੍ਰੇਟਿਵਾਂ ਵਿਚ ਕੰਮੀਂ ਲਗੇ ਬੁਢਿਆਂ ਅਤੇ ਰੋਗੀਆਂ ਲਈ ਪਦਾਰਥਕ-ਰਖਿਆ ਦੇ ਅਸੂਲ ਉਹੀ ਹਨ, ਜੋ ਰਿਆਸਤੀ ਬੀਮੇ ਅਤੇ ਪਿਨਸ਼ਨ-ਨੇਮ ਦੇ ਹਨ।

ਸਾਂਝੇ-ਫਾਰਮਾਂ ਦੇ ਕਾਮਿਆਂ ਦੀ ਸਮਾਜਕ-ਰਖਿਆ ਸਾਂਝੇ-ਫਾਰਮਾਂ ਦੇ ਪ੍ਰਬੰਧਕ ਬੋਰਡਾਂ ਵਲੋਂ, ਅਤੇ ਜਾਂ ਸਾਂਝੇ-ਫਾਰਮਾਂ ਦੀਆਂ ਉਹਨਾਂ ਪਰਸਪਰ-ਸਹਾਇਤਾ-ਸੁਸਾਇਟੀਆਂ ਵਲੋਂ ਕੀਤੀ ਜਾਂਦੀ ਹੈ, ਜਿਸ ਦੇ ਉਹ ਮਿੰਬਰ ਹੁੰਦੇ ਹਨ। ਇਸ ਮਨੋਰਥ ਲਈ ਲੋੜੀਂਦੀ ਰਕਮ ਫਾਰਮਾਂ ਦੀ ਆਮਦਨ ਦੇ ਵੰਡਾਰੇ 'ਚੋਂ ਅਤੇ ਕਿਸਾਨਾਂ ਦੀਆਂ ਮਿੰਬਰੀ ਫੀਸਾਂ 'ਚੋਂ ਲਈ ਜਾਂਦੀ ਹੈ। ਮਿਸਾਲ ਵਜੋਂ, ਰੂਸੀ ਫੈਡਰੇਸ਼ਨ ਵਿਚ ਸਾਂਝੇ-ਫਾਰਮਾਂ ਨੇ 24,000 ਪਰਸਪਰ ਸਹਾਇਤਾ-ਸੁਸਾਇਟੀਆਂ ਜਥੇਬੰਦ ਕੀਤੀਆਂ ਹੋਈਆਂ ਹਨ ਅਤੇ ਉਹਨਾਂ ਦੀ