ਪੰਨਾ:ਸੋਨੇ ਦੀ ਚੁੰਝ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦਾ ਹੈ ਤਦ ਇਹ ਹੋਰ ਕਿਸੇ ਦਾ ਸਕਾ ਕਿਵੇਂ ਬਣ ਸਕਦਾ ਹੈ? ਕੀ ਗੁਰਦਿਤਾ ਏਡੀ ਛੇਤੀ ਹੀ ਸਭ ਕੁਝ ਭੁਲ ਗਿਆ? ਮੈਂ ਤਾਂ ਉਸ ਨੂੰ ਦਸ ਜਮਾਤਾਂ ਮੰਗ ਪਿੰਨ ਕੇ ਪੜ੍ਹਾਇਆ, ਉਸ ਬਦਲੇ ਮਾਸਟਰ ਦੇ ਤਰਲੇ ਕਢਦੇ ਦਾ ਮੂੰਹ ਭੀ ਘਸ ਗਿਆ ਹੈ।'

ਇਨ੍ਹਾਂ ਸੋਚਾਂ ਵਿਚ ਡੱਬਾ ਘਰ ਅਪੜਿਆ, ਚਿਠੀ ਦੀ ਵਾਰਤਾ ਮਾਂ ਪਿਉ ਨੂੰ ਸੁਣਾਈ। ਸਾਰੇ ਸੁਣ, ਅਧਮੋਏ ਹੋ, ਇਕ ਦੂਜੇ ਵਲ ਬਿਟ ਬਿਟ ਤੱਕਣ ਲੱਗ ਪਏ, ਪਰ ਹਰਬੰਸ ਕੌਰ ਕਰਾਰੀ ਹੋ ਕੇ ਬੋਲ ਪਈ, 'ਬਾਈ ਹਰੀ ਸਿਆਂ! ਤਕੜਾ ਹੋ, ਵਾਹਿਗੁਰੂ ਤੇਰੀ ਕਮਾਈ ਵਿਚ ਬਰਕਤ ਪਾਏ। ਬੰਦੇ ਦੀ ਆਸ ਕਹੀ ਕਰਨੀ ਹੈ।'

‘ਕੁੜੇ ਹਰਬੰਸੋ! ਹੋਰ ਤਾਂ ਕੋਈ ਗੱਲ ਨਹੀਂ ਸੀ, ਖਿਆਲ ਸੀ ਗੁਰਦਿਤੇ ਦੀਆਂ ਚਾਰ ਕੌਡਾਂ ਆ ਜਾਂਦੀਆਂ ਤਾਂ ਮਾਂ ਜੀ ਨੂੰ ਦੋ ਸੇਰ ਘਿਓ ਪਾ ਆਟਾ ਭੁੰਨਾ ਲੈਂਦੇ, ਹਡ ਤਕੜੇ ਹੋ ਜਾਂਦੇ। ਮੌਕੇ ਦੇ ਦਸ ਰੁਪਏ ਲਖ ਵਰਗੇ ਤੇ ਬੇ-ਮੌਕੇ ਲਖਾਂ ਦਾ ਕਾਣੀ ਕੌਡੀ ਜਿੰਨਾ ਭੀ ਅਰਥ ਨਹੀਂ ਹੁੰਦਾ।'

ਅਜੇਹੀਆਂ ਗੱਲਾਂ ਕਰਦਾ ਹਰੀ ਸਿੰਘ ਖੇਤ ਨੂੰ ਟੁਰ ਗਿਆ। ਦਿਨ ਹੋਰ ਤੰਗ ਹੁੰਦੇ ਗਏ। ਗ਼ਰੀਬੀ ਦੇ ਨਾਲ ਬੀਮਾਰੀ ਵੀ ਗਿੱਚੀ ਆ ਮਰੋੜਦੀ ਹੈ। ਇਹੋ ਗੱਲ ਹਰੀ ਸਿੰਘ ਦੇ ਘਰ ਨਾਲ ਹੋਈ। ਇਸੇ ਗਲੋਂ ਹਰੀ ਸਿੰਘ ਡਰਦਾ ਸੀ। ਉਸ ਦੀ ਮਾਈ ਨਰੈਣ ਕੌਰ ਨੂੰ ਮਰੋੜ ਲੱਗ ਗਏ। ਬਥੇਰੀ ਦੁਆ ਦਾਰੂ ਕਰਾਈ, ਰਤੀ ਮੋੜ ਨਾ ਦਿਸਿਆ।

ਤੂੰ ਮੈਂ ਦੀ ਸਲਾਹ ਨਾਲ ਬਠਿੰਡੇ ਡਾਕਟਰ ਸੁੰਦਰ ਲਾਲ ਦੇ ਹਸਪਤਾਲ ਮਾਈ ਨੂੰ ਲੈ ਆਇਆ। ਪਹਿਲੇ ਦਿਨ ਦੀ ਦੁਆਈ ਦੇ ਪੰਜ ਰੁਪਏ ਲਗ ਗਏ। ਬੀਬੀ ਹਰਬੰਸੋ ਬਥੇਰਾ ਕਹੇ, 'ਬਾਈ! ਆਪਣੇ ਪਾਸੋਂ ਨਿਤ ਦਾ ਐਨਾ ਖਰਚ ਨਹੀਂ ਝਲ ਸਕਣਾ, ਸਰਕਾਰੀ ਹਸਪਤਾਲ ਚਲ ਵੜੀਏ।' ਪਰ ਹਰੀ ਸਿੰਘ ਇਹੀ ਬੋਲੇ, 'ਬੀਬੀ! ਤੂੰ ਜੁਆਕੜੀ ਏਂਂ, ਤੈਨੂੰ ਨਹੀਂ ਸੂਹ, ਉਸ ਹਸਪਤਾਲ ਵਿਚ ਦਾਲ

- ੯-