ਪੰਨਾ:ਸੋਨੇ ਦੀ ਚੁੰਝ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਭੇਜੇ ਸਨ। ਉਨ੍ਹਾਂ ਵਿਚੋਂ ਅਧਿਆਂ ਦਾ ਬੀਜ ਲੈ ਕੇ ਪਾਇਆ ਤੇ ਅਧੇ ਰੁਪਏ ਬਿਆਜ ਦੇ ਦਿਤੇ ਬਿਸਵੇਦਾਰ ਹਰਦਮ ਸਿੰਘ ਨੂੰ। ਤੇ ਜਦੋਂ ਘਰ ਵਲ ਝਾਤੀ ਮਾਰਦਾ ਆਂ। ਵਿੰਗੇ ਡਿੰਗੇ ਜੰਗਾਲ ਲਗੇ ਪਿਤਲ ਦੇ ਭਾਂਡੇ, ਮੈਲੀਆਂ ਟਾਕੀਆਂ ਨਾਕ ਬਕੇ ਜੁਲੜ ਤੇ ਅਧੋ ਰਾਣੇ ਪੁਰਾਣੇ ਵਾਣ ਦੀਆਂ ਮੰਜੀਆਂ ਬਿਨਾਂ ਹੋਰ ਕੁਝ ਦਿਸਦਾ ਨਹੀਂ ਹੈ। ਮੈਂ ਸੋਚਦਾ ਆਂ ਕਿ ਉਹ ਦਿਨ ਕਦ ਆਊ ਜਦ ਬੋਰੀ ਕਣਕ ਦੀ ਖਾਣ ਲਈ ਘਰ ਹੋਵੇਗੀ। ਬੁਹਲ ਲਗਦੇ ਸਾਰ ਬਿਸਵੇਦਾਰ ਹਰਨਾਮ ਸਿੰਘ ਸਾਰੇ ਦਾਣੇ ਤੇ ਤੂੜੀ ਆਪਣੇ ਕੋਠਿਆਂ ਵਿਚ ਸੁਟਵਾ ਲੈਂਦਾ ਹੈ। ਤੇ ਬਾਪੂ ਜੀ ਨੂੰ ਕਹਿ ਦੇਂਦਾ ਹੈ। ਕਲ ਨੂੰ ਘਰੋਂ ਆਕੇ ਮਨ ਧੌਣ ਦਾਣੇ ਲੈ ਜਾਈਂ, ਘਰੋਂ ਮਿਲਦੇ ਸੁਸਰੀ ਤੇ ਸਲੇਬੇ ਦੀ ਮਾੜੀ ਕਣਕ ਛੋਲੇ। ਇਸ ਦੀਆਂ ਰੋਟੀਆਂ ਖਾਣ ਨਾਲ ਮੇਰੀ ਮਾਂ ਨੂੰ ਸੰਗਰਹਿਣੀ ਤੇ ਬਾਪੂ ਜੀ ਨੂੰ ਦਮੇਂ ਦੀ ਬੀਮਾਰੀ ਲਗ ਗਈ ਹੈ।

ਏਨੇ ਨੂੰ ਕੈਦੀਆਂ ਦੀ ਟੋਲੀ ਨਾਹਰੇ ਲੌਂਦੀ ਆਪਣੇ ਵਲ ਆਂਦੀ ਵੇਖ ਖੜੇ ਹੋ ਗਏ। ਉਹ ਬੋਲ ਰਹੇ ਸਨ। ਮਿ: ਗਨੇਸ਼ੀ ਰਾਮ ਜ਼ਿੰਦਾ ਬਾਦ। ਮਿ: ਗਨੇਸ਼ੀ ਰਾਮ ਨੂੰ ਸਾਡੇ ਨਾਲ ਰਖਿਆ ਜਾਏ।

ਸੁਪ੍ਰੀਡੰਟ ਜੇਲ੍ਹ ਤੇ ਕੁਝ ਸਪਾਹੀ ਭੀ ਅਪੜ ਗਏ। ਉਨ੍ਹਾਂ ਨੇ ਕੈਦੀਆਂ ਨੂੰ ਖਿੰਡ ਪੁੰਡ ਜਾਣ ਲਈ ਕਿਹਾ ਪਰ ਕੋਈ ਕੈਦੀ ਉਸ ਦੇ ਬੋਲ ਦੀ ਕੱਖ ਪਰਵਾਹ ਨਾਂ ਕਰੇ। ਸਗੋਂ ਕੈਦੀ ਬੋਲਨ ਲਗ ਪਏ, ਸੁਪ੍ਰਡੰਟ ਜੇਲ੍ਹ ਰਾਧਾ ਕ੍ਰਿਸ਼ਨ ਬਦਲ ਦਿਓ।

ਸੁਪਝਡੰਟ ਰਾਧਾ ਕ੍ਰਿਸ਼ਨ ਨੇ ੩੫ ਨੰਬਰ ਕੈਦੀ ਹਰੀ ਸਿੰਘ ਦੇ ਬੈਂਤ ਵੱਖੀ ਚਿ ਮਾਰਦੇ ਨੇ ਕਿਹਾ ਆਪੋ ਆਪਣੀ ਥਾਂ ਤੇ ਚਲੇ

-੭੦-