ਪੰਨਾ:ਸੋਨੇ ਦੀ ਚੁੰਝ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਹੋਵੇ ਕੀਕਨ ਨਾ? ਮਹੀਨਾ ਜੂ ਜੇਠ ਹੋਇਆ। ਬੂਹੇ ਵਲ ਤਕ ਦਿਲ 'ਚ ਕੇਹੇ ‘ਅੰਗਰੇਜ਼-ਰਾਜ ਦੀਆਂ ਸਖਤੀਆਂ ਮੇਰਾ ਕਦਮ ਪਿਛੇ ਨਾ ਕਰ ਸਕੀਆਂ ਤਦ ਕਾਂਗਰਸ-ਰਾਜ ਮੇਰੇ ਪਾਸੋਂ ਕਿਵੇਂ ਆਸ ਕਰ ਸਕਦਾ ਹੈ ਕਿ ਉਸ ਦੀਆਂ ਸਖਤੀਆਂ ਤੋਂ ਤੰਗ ਆਕੇ ਉਸ ਕਾਂਗਰਸ ਦੀ ਸਪੋਟ (ਮਦਦ) ਕਰਾਂ। ਜਿਹੜੀ ਆਪਣੇ ਚੰਗੇ ਅਸੂਲਾਂ ਨੂੰ ਛਡ ਕੇ ਉਹ ਕੁਝ ਕਰਨ ਲਗ ਪਈ ਜਿਸ ਦੇ ਵਿਰੁਧ ਅੰਗਰੇਜ਼ ਨੂੰ ਕੋਸਦੀ ਸੀ, ਜਿਹੜੇ ਕਾਂਗਰਸੀ ਆਗੂ ਕਹਿਆ ਕਰਦੇ ਸਨ, ਵਜ਼ੀਰਾਂ ਨੂੰ ਸਾਦੇ ਰਹਿਣਾ ਚਾਹੀਦਾ ਹੈ ਤੇ ਪੰਜ ਸੌ ਤੋਂ ਵਧ ਤਨਖਾਹ ਨਹੀਂ ਲੈਣੀ ਚਾਹੀਦੀ ਹੈ। ਕਾਂਗਰਸ ਹਥ ਜਦ ਦੇਸ਼ ਦੀ ਹਕੂਮਤ ਆਈ ਤਦ ਪੰਜ ਸੌ ਤੋਂ ਵਧ ਤਨਖਾਹ ਨਹੀਂ ਵਜ਼ੀਰਾਂ ਦੀ ਹੋਵੇਗੀ। ਪਰ ਅਜ ਇਹੋ ਕੁਛ ਕਹਿਣ ਵਾਲੇ ਕਾਂਗਰਸੀ ਵਜ਼ੀਰ ਦਸ ਦਸ ਹਜ਼ਾਰ ਰੁਪਇਆ ਲੈ ਰਹੇ ਹਨ। ਇਸ ਦੇ ਨਾਲ ਬਲੈਕ ਮਾਰਕੀਟੀਆਂ ਨਾਲ ਘਿਓ-ਖਿਚੜੀ ਹੋ ਬੈਂਕਾਂ ਦੇ ਖਾਤੇ ਵਿਚ ਦਬਾ ਦਬ ਰੁਪਏ ਜਮਾ ਕਰ ਰਹੇ ਹਨ। ਜਿਨ੍ਹਾਂ ਕਾਂਗਰਸੀ ਵਜ਼ੀਰਾਂ ਪਾਸ ਕਾਂਗਰਸ ਰਾਜ ਤੋਂ ਪਹਿਲੇ ਕਦੇ ਇਕ ਸੌ ਰੁਪਏ ਜਮਾ ਨਹੀਂ ਹੋਏ ਸਨ ਅਜ ਉਹਨਾਂ ਦਾ ਲਖਾਂ ਰੁਪਿਆ ਬੈਂਕ ਵਿਚ ਜਮਾ ਹੈ।

ਵਡਾ ਅਸਚਰਜ ਤਾਂ ਸਫੀਰਾਂ ਦੇ ਖਰਚਾਂ ਤੋਂ ਆ ਰਿਹਾ ਹੈ। ਖਾਸ ਕਰ ਪੰਡਤ ਜਵਾਹਰ ਲਾਲ ਜੀ ਨਹਿਰੂ ਦੀ ਭੈਣ ਪੰਡਤ ਵਿਜੇ ਲਖਸ਼ਮੀ ਦੇ ਰੂਸ ਵਿਚ ਵਾਪਰੇ ਸਮਾਚਾਰ ਤੇ ਹੈਰਾਨੀ ਹੈ ਕਿ ਮਾਸਕੋ ਵਿਚ ਪੰਡਤ ਵਿਜੇ ਲਖਸ਼ਮੀ ਜੀ ਨੂੰ ਕੋਈ ਕੋਠੀ ਨਾ ਪਸੰਦ ਆਏ। ਤੇ ਕੋਠੀ ਮਾੜੀ ਮੋਟੀ ਪਸੰਦ ਆਈ ਤਾਂ ਫਰਨੀਚਰ ਨਾ ਚੰਗਾ ਲਗੇ। ਫਰਨੀਚਰ ਮੰਗਾਇਆ ਜਾਏ ਲਖਾਂ ਰੁਪਇਆਂ ਦਾ ਇੰਗਲੈਂਡ ਆਦ ਦੇਸ਼ ਤੋਂ। ਇਸ ਦੇ ਨਾਲ ਜਿਹੜੇ ਹੋਰ ਫਜ਼ੂਲ ਖਰਚ ਹੋਏ ਉਸ ਦੇ ਅੰਕੜੇ ਵਲ ਸੋਚੀਏ ਤਦ ਹਰ ਇਕ ਸਮਝਦਾਰ ਹਿੰਦੁਸਤਾਨੀ

- ੬੫ -