ਪੰਨਾ:ਸੋਨੇ ਦੀ ਚੁੰਝ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਅਫਸਰ ਤੇ ਚੌਕੀਦਾਰ ਸਾਡੇ ਮੁਜ਼ਾਰਿਆਂ ਦਾ ਸੁਆਰ ਦੇ ਕੀ ਹਨ? ਸਾਡੀ ਕਿਸ ਭਲਾਈ ਬਦਲੇ ਸਾਡੇ ਸਿਰਾਂ ਤੋਂ ਹੀ ਇਹਨਾਂ ਨੂੰ ਸ਼ਰਾਬ ਪਿਆਈ ਤੇ ਮੁਰਗੇ ਖੁਆਏ ਜਾ ਰਹੇ ਹਨ? ਭੁਲ ਭੁਲੇਖੇ ਕਦੇ ਕਿਸੇ ਅਫਸਰਾਂ ਨੂੰ ਸਾਡੇ ਵਿਚੋਂ ਕੋਈ ਸ਼ਹਿਰ ਦੇ ਖਦਰ ਪੋਸ਼ੀਏ (ਕਾਂਗਰਸੀ) ਦੀਆਂ ਸੁਣ ਕਹਿ ਦੇਵੇ ਕਿ ਹਜ਼ੂਰ ਬਿਸਵੇਦਾਰ ਸਾਡੀਆਂ ਮੁਟਿਆਰ ਧੀਆਂ ਨੂੰ ਮਖੌਲ ਕਰਨੋ ਨਹੀਂ ਟਲਦੇ। ਤਦ ਕਹਿਣ ਵਾਲੇ ਨੂੰ ਹੀ ਹੱਡ ਭੰਨਾਣੇ ਪੈਂਦੇ ਨੇ। ਰਬ ਦਾ ਗਜ਼ਬ ਹੀ ਨਾ "ਸਾਡੀਆਂ ਜੁਤੀਆਂ ਸਾਡੇ ਹੀ ਸਿਰੇ" ਇਹੀ ਗਲ ਲਾਗੀਆਂ ਦੀ ਹੈ। ਕੰਮ ਤਾਂ ਸਾਰਾ ਦਿਨ ਬਿਸਵੇਦਾਰ ਦਾ ਕਰਦੇ ਨੇ। ਪਰ ਖਾਂਦੇ ਸਾਡੀ ਹੀ ਰਹੀ ਖੂਹੀ ਚੰਮੜੀ ਉਧੇੜ। ਇਹ ਡੰਡ ਸਾਨੂੰ ਵਾਧੂ ਹੀ ਹੋਰ ਭਰਨੇ ਪੈਂਦੇ ਹਨ।

ਇਹਨਾਂ ਖਿਆਲਾਂ ਦੇ ਦੁਖਾਂ ਵਿਚ ਹੌਕਦੇ ਕਈ ਵੇਰ ਹਰੀ ਸਿੰਘ ਨੇ ਇਰਾਦ ਬਨਾਇਆ ਕਿ ਦੇਸ ਪਰਦੇਸ ਜਾ ਮਾੜ ਮੋਟ ਨੌਕਰੀ ਕਰ ਲਵੇ। ਹੋਰ ਨਹੀਂ ਤਾਂ ਸ਼ਹਿਰ ਚਲ ਦਿਹਾੜੀ ਦਪਾ ਹੀ ਕਰੀ ਲਵਾਂ। ਬਿਸਵੇਦਾਰ ਦੀਆਂ ਹਦੋਂ ਵਧ ਲੁਟਾਂ ਤੇ ਅਕੇਵਿਆਂ ਤੋਂ ਖਾਲਸੀ ਤਾਂ ਛੁਟੇਗੀ। ਪਰ ਫਿਰ ਸੋਚਦਾ ਕਿ ਅਗੇ ਇਕ ਭਰਾ ਤਾਂ ਗਿਆ ਹੀ ਹੋਇਆ ਹੈ। ਮੈਂ ਚਲਾ ਗਿਆ ਤਾਂ ਬਿਰਧ ਮਾਂ ਪਿਓ ਨੂੰ ਔਖ ਵੇਲੇ ਠੰਡਾ ਤੱਤਾ ਹੋਰ ਕੌਣ ਦੇਵੇਗਾ? ਦੂਜੇ ਹਰਬੰਸੋ ਮੁਟਿਆਰ ਹੋ ਰਹੀ ਹੈ। ਜੁਆਨ ਭੈਣ ਨੂੰ ਛਡ ਕੇ ਕਿਵੇਂ ਜਾ ਸਕਦਾ ਆਂ?

ਅਗੇ ਤਾਂ ਔਖੇ ਸੌਖੇ ਦਿਨ ਨਿਭਦੇ ਹੀ ਜਾ ਰਹੇ ਸਨ ਪਰ ਇਸ ਵੇਰ ਸੌਣ ਤੇ ਭਾਦੋਂ ਸੁਕਾ ਟਪਨ ਨਾਲ ਲਾਣੇ ਵਾਲੇ ਚੀਕਨ ਲਗ ਪਏ। ਹਰੀ ਸਿੰਘ ਨੇ ਤਾਂ ਡੌਰ ਭੌਰ ਹੋ ਆਸੇ ਪਾਸੇ ਤਕਨਾ ਹੀ ਸੀ। ਤੇਰੇ ਮੇਰੇ ਪਾਸੋਂ ਭਰਾ ਗੁਰਦਿੱਤ ਸਿੰਘ ਦਾ ਪਤਾ ਕਰ ਤੇ ਉਸ ਦਾ ਚੰਗਾ ਕੰਮ ਚਲਿਆ ਸੁਣ ਉਸ ਨੂੰ ਚਿਠੀ 'ਚ ਲਿਖਿਆ ਕਿ 'ਭਰਾਵਾ' ਘਰ ਦੀ ਹਾਲਤ ਤੇਰੇ ਪਾਸੋਂ ਕਿਹੜਾ ਗੁਝੀ ਹੈ। ਤੈਨੂੰ ਔਖ ਨਹੀਂ ਦੇਣੀ ਚਾਹੁੰਦਾ ਸਾਂ। ਪਰ ਕੀ ਕੀਤਾ ਜਾਵੇ। ਇਸ ਵੇਰ

- ੬-