ਯਤੀਮ
ਗਲਾਸ ਵਿਚ ਦੁਧ ਉਲਟਾਂਦਿਆਂ, 'ਭਾਬੀ ਜੀ, ਹਰ ਘੜੀ ਫਿਕਰਾਂ ਤੇ ਗ਼ਮਾਂ ਵਿਚ ਡੁਬਿਆਂ ਦੁਖਾਂ ਤੋਂ ਛੁਟਕਾਰਾ ਮਿਲ ਜਾਏਗਾ? ਚਿੰਤਾ ਕਰਿਆਂ ਕਿਸੇ ਦਾ ਕਦੇ ਸੌਰਿਆ ਏ? ਬਿਪਤਾ ਅਸਾਡੇ ਇਕੱਲਿਆਂ ਉਪਰ ਥੋੜਾ ਵਰੀ ਏ। ਜਿਹੜੀਆਂ ਸੁਆਣੀਆਂ ਹੱਥ ਛੋਂਹਦਿਆਂ ਮੈਲੀਆਂ ਹੁੰਦੀਆਂ ਸਨ, ਅੱਜ ਉਹਨਾਂ ਨੂੰ ਅਸੀਂ ਮਿਟੀ ਨਾਲ ਮਿਟੀ ਬਣਿਆਂ ਅੱਖੀਂ ਤੱਕਿਆ ਏ।
ਵਾਧੂ ਦੁਨੀਆਂ ਫੁਲ ਫੁਲ ਬਹਿੰਦੀ ਏ। ਫੁਲਣ ਵਾਲੀ ਗੱਲ ਈ ਕਿਹੜੀ ਏ ਦੁਨੀਆਂ ਵਿਚ? ਪਤਾ ਨਹੀਂ ਕਿਸ ਘੜੀ, ਕਿਸ ਬੰਨਿਓਂ ਹੋਣੀ ਦਾ ਚਕਰ ਘੁਮਦਾ ਸਾਨੂੰ ਹਜ਼ਾਰਾਂ ਮੀਲਾਂ ਉਪਰ ਘਤਦਾ ਏ?
ਮਾਨ ਤਦ ਕੀਤਾ ਜਾਏ, ਜੇ ਕਿਸੇ ਗੱਲ ਦਾ ਪੱਕਾ ਭਰੋਸਾ ਹੋਵੇ। ਹੋਰ ਤਾਂ ਅਸੀਂ ਕੀ ਦਾਹਵਾ ਕਰ ਸਕਦੇ ਆਂ? ਸਾਨੂੰ ਆਪਣੇ ਸਵਾਸਾਂ ਦੇ ਰਹਿਣ ਦੀ ਪਲ-ਭਰ ਆਸ ਨਹੀਂ ਏ। ਪਾਗਲ ਮਾਨ ਕਰਦਾ, ਅੜ ਅੜ ਬਹਿੰਦਾ ਏ।
ਸਾਡੇ ਨਾਲੋਂ ਕਈ ਗੁਣਾਂ ਵਧ ਦੁਖੀਏ ਏਥੇ ਆਏ ਹੋਏ ਨੇ ਦੁਖਾਂ ਦਾ ਚੇਤਾ ਕਰੀਏ ਤਾਂ ਉਹ ਦੁਖੀਏ ਦਿੱਸਣ ਲੱਗ ਜਾਂਦੇ, ਜਿਨ੍ਹਾਂ ਦੀਆਂ ਕੁਰਲਾਟਾਂ ਸੁਣ ਪੱਥਰ ਭੀ ਰੋਣ ਲੱਗ ਜਾਂਦੇ ਨੇ। ਸੁਖੀਆਂ ਵਲ ਖਿਆਲ ਜਾਂਦਾ ਏ ਤਾਂ ਮੰਨੀਦਾ ਏ ਕਿ ਸਾਡੇ ਮਾਵਾਂ ਧੀਆਂ ਬਿਨ ਦੁਨੀਆਂ ਰੰਗੀਂ ਵਸਦੀ ਏ।
ਤੱਤਾ ਹਉਕਾ ਭਰ, 'ਕਰਿਸ਼ਨਾ! ਤੁੰ ਬਾਲੜੀ ਏਂ। ਕੀ
-੨੮-