ਪੰਨਾ:ਸੋਨੇ ਦੀ ਚੁੰਝ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਵੇਖ ਰਿਹਾ ਹੈ। ਬੜਾ ਯਤਨ ਕੀਤਾ ਅੰਗ ਹਲਾਣ ਤੇ ਕੁਝ ਬੋਲਣ ਲਈ। ਪਰ ਈਸ਼ਰ ਦਾਸ ਦੀ ਬਾਣੀ ਤੇ ਪ੍ਰਭਾਵ ਅਗੇ ਅਸਮਰਥ ਹੋ ਗਿਆ।

ਦੋਹਾਂ ਦੇ ਸਿਰਾਂ ਤੇ ਹਥ ਧਰ। ਦੋਹਾਂ ਲਈ ਜੋ ਭਲਾ ਦਿਸਿਆ ਹੈ। ‘ਕੀਤਾ ਏ। ਈਸ਼ਵਰ ਤੁਹਾਡੇ ਨਾਲ ਏ। ਹੁਣ ਤੁਸੀਂ ਘਰੇ ਅਪੜੋ। ਅਵੇਰ ਹੋ ਰਹੀ ਏ। ਪਰਸੋਂ ਤੁਹਾਨੂੰ ਮਿਲਣ ਆਵਾਂਗਾ।'

ਨਿਮਸ਼ਕਾਰ ਕਰ ਦੋਵੇਂ ਬੂਹਿਉਂ ਬਾਹਰ ਹੁੰਦੇ ਤਿਖੀ ਵਗ ਰਹੀ ਅੰਧੇਰੀ ਹਵਾ ਵਿਚ ਈਸ਼ਰ ਦਾਸ ਦੀਆਂ ਅੱਖਾਂ ਤੋਂ ਓਹਲੇ ਹੋ ਗਏ।

.........

ਪੁਲਸ ਨੂੰ ਬੂਹੇ ਅਗੇ ਵੇਖ ਹੈਰਾਨੀ ਨਾਲ ਬਸ਼ੰਭਰ ਨਾਥ ਕਹਿਣ ਲਗਾ, ਚੌਧਰੀ ਸਾਹਿਬਾ, ਲੁਧਿਆਣਾ ਅਨੌਖਾ ਹੀ ਬਣਦਾ ਜਾ ਰਿਹਾ ਹੈ। ਜਨਾਬ, ਕਨ ਵਲੇਲ ਨਹੀਂ ਪਈ ਕਿ ਕੇੜ੍ਹੀ ਘੜੀ ਇਸ ਬੁਢਰੇ ਦਾ ਗਲ ਘੁਟ, ਕੋਈ ਇਸਦੀ ਛੋਕਰੀ ਉੜਾ ਲੈ ਗਿਆ।

ਕਾਪੀ ਤੇ ਇਕ ਸਫੇ ਦਾ ਲਿਖਿਆ ਕਾਗਜ਼ ਹੱਥ ਵਿਚ ਫੜੀ ਸਪਾਹੀ ਕੋਠੜੀ ਦੇ ਬੂਹਿਉਂ ਬਾਹਰ ਨਿਕਲਦਾ ਕਹਿਣ ਲੱਗਾ ਜਨਾਬ, ਇਸ ਨੂੰ ਕਿਸੇ ਨਹੀਂ ਮਾਰਿਆ ਹੈ ਤੇ ਨਾ ਹੀ ਇਸ ਦੀ ਲੜਕੀ ਕੋਈ ਖਿਸਕਾਣ ਵਾਲਾ ਏ। ਆਹ! ਵੇਖੋ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਮ ਇਸੇ ਈਸ਼ਰਦਾਸ ਦਾ ਖਤ ਹੈ। (ਪੜ੍ਹ ਕੇ ਸੁਣਾਂਦਾ ਏ):-

“ਮੈਂ ਖੁਸ਼ੀ ਨਾਲ ਆਪ ਹੀ ਮਰ ਰਿਹਾ ਆਂ। ਆਪਣੀ ਪੁਤਰ ਆਸ਼ਾ ਦਾ ਵਿਆਹ ਅਜ ਰਾਤ ਦੇ ਇਕ ਵਜੇ ਪ੍ਰਕਾਸ਼ ਚੰਦ ਨਾਮ ਦੇ ਨੌਜਵਾਨ ਨਾਲ ਕੀਤਾ ਹੈ।

“ਮਰ ਇਸ ਖਾਤਰ ਰਿਹਾ ਆਂ ਕਿ ਜਿਸ ਕੰਮ ਨੂੰ ਮੈਂ ਕਮਾਲ ਨਾਲ ਕਰ ਸਕਦਾ ਆਂ ਤੇ ਜਿਸ ਨਾਲ ਦੇਸ਼ ਉਨਤੀ ਵਧੇਰੇ ਕਰ ਸਕਦਾ ਹੈ, ਉਹ ਮੈਨੂੰ ਨਹੀਂ ਮਿਲਿਆ ਤੇ ਨਾ ਮਿਲ ਸਕਦਾ ਹੈ। ਇਸ ਦੇਸ਼ ਵਿਚ ਅਜੇ ਅਣਖੀ ਹੁਨਰਮੰਦ ਦੀ ਲੋੜ ਨਹੀਂ ਸਮਝੀ ਜਾ

- ੨੬ -