ਪੰਨਾ:ਸੋਨੇ ਦੀ ਚੁੰਝ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਢਾਈ ਰੁਪਏ ਬਦਲੇ ਮੇਰੀ ਦੁਧ ਵਾਲੇ ਪਾਸੋਂ ਬੇ-ਪਤੀ ਹੁੰਦੀ ਵੇਖ ਘਰੋਂ ਬਾਹਰ ਪੈਰ ਧਰਦਾ ਬੋਲਣ ਲਗਾ ‘ਅਜੇਹੇ ਘਟੀਆ ਮਨੁੱਖਾਂ ਨੇੜੇ ਖੜੋਨਾ ਐਬ ਏ।'

'ਮੈਂ ਮੰਨਦਾ ਆਂ ਕਿ ਨਿਰਧਨ ਬਨਣਾ ਭਾਰੀ ਜੁਰਮ ਏ। ਪਰ ਆਦਰਸ਼ ਬੜੀਆਂ ਠੋਕਰਾਂ ਖੁਆ ਦੇਂਦਾ ਏ।'

ਇਕ ਗਲ ਹੋਰ ਇਹ ਹੈ ਕਿ ਬਾਹਰ ਨਿਕਲ ਮਨੁਖ ਨੂੰ ਆਪਨੀ ਸਿਆਣਪ ਤੇ ਅਕਲ ਦੀ ਤੱੜ ਨਹੀਂ ਵਖਾਨੀ ਲੋੜੀਏ। ਜਿਚਰ ਪੇਟ ਭਰਨ ਦਾ ਵਸੀਲਾ ਪਲੇ ਨਾ ਹੋਵੇ। ਏਥੇ ਆਂਦਾ ਭੁਲ 'ਚ ਫਸ ਇਕ ਜਲਸੇ ਵਿਚ ਬੋਲ ਪਿਆ। ਲੋਕ ਜਾਣ ਗਏ ਕਿ ਗੋਰਮਿੰਟ ਕਾਲਜ ਲਾਹੌਰ ਦਾ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਰਹਿ ਚੁਕਾ ਏ। ਦੂਰੋਂ ਵੱਖ ਆਦਰ ਨਾਲ ਆਪਾ ਦਸਨੋਂ ਬੰਦ ਕਰ ਦੇਂਦੇ। ਭੁਖੀ ਹਾਲਤ ਕਰਕੇ ਕੰਮ ਬਾਰੇ ਕਈਆਂ ਸਰਦਿਆਂ ਪਾਸ ਅਪੜਿਆ। ਅਗੋਂ ਲੋਹੜੇ ਦਾ ਆਦਰ ਮਿਲਦਾ ਵੇਖ, ਬੁਲ੍ਹ ਗੁਰਬਤ ਦਸਨੋਂ ਰੁਕ ਜਾਂਦੇ। ਤੇ ਦਿਲ ਆਖਦਾ, ਇਹ ਐਡਾ ਭਾਰੀ ਮਾਨ ਕਰ ਆਪਣੇ ਨਾਲੋਂ ਉੱਚਾ ਮੰਨਦੇ। ਤੇ ਮੈਂ ਕਿਵੇਂ ਨਗਿਰਿਆਂ ਵਾਂਗ ਹੱਥ ਅੱਡਾਂ? ਇਸ ਵਿਚ ਦੋਹਾਂ ਧਿਰਾਂ ਦੀ ਗੈਰਤ ਸਾਬਤ ਹੋਏਗੀ।

ਹੋਕਾ ਲੈਂਦਾ ਕਹਿਣ ਲਗਾ, ਬਾਬੂ ਜੀ, ਇਹ ਗੱਲ ਪਹਿਲੇ ਦਿਨੇ ਕਿਉਂ ਨਾ ਦੱਸੀ? ਹੋਰ ਨਹੀਂ ਤਾਂ ਇਸ ਬਾਰੇ ਸੋਚ ਹੀ ਲੈਂਦਾ? ਅਜੇ ਤਾਂ ਮੈਂ ਹੋਰ ਅਗੇ ਪੜ੍ਹਨਾ ਏ।

ਬਚੂ! ਇਨ੍ਹਾਂ ਗੁੰਝਲਾਂ ਨੂੰ ਪਹਿਚਾਨਦਾ ਆਂ। ਤੇਰੇ ਹਰ ਕਾਰਜ ਵਿਚ ਆਸ਼ਾ ਵਧ ਸਹਾਈ ਦਿਸੇਗੀ। ਮੇਰੀ ਖਾਤਰ ਨਾ ਸਹੀ। ਆਸ਼ਾ ਦੇ ਜੀਵਨ ਲਈ ਸਹੀ। ਮੈਂ ਨਹੀਂ ਜਰ ਸਕਦਾ ਕਿ ਮੇਰੇ ਨਾਲ ਆਸ਼ਾ ਭੀ ਰੁਲੇ। ਬੇਸ਼ਕ ਇਹ ਇਸੇ ਗਲੇ ਖੁਸ਼ ਹੈ। ਆਖਰ ਇਸ ਨੇ ਅਪਨੇ ਘਰ ਜਾਣਾ ਈ ਏ। ਧੀਆਂ ਮਾਪਿਆਂ ਘਰੀਂ ਕਿੰਨਾਂ ਕੁ ਚਿਰ ਸਮਾ ਸਕਦੀਆਂ ਏ?

ਬਾਊ ਜੀ ਆਪ ਭੁਲੇਖੇ ਵਿਚ ਹੋ।

- ੨੪-