ਪੰਨਾ:ਸੋਨੇ ਦੀ ਚੁੰਝ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਸਾਇੰਸ ਭੀ ਨਹੀਂ ਬਣਾ ਸਕੀ। ਰਾਣਾ ਪ੍ਰਤਾਪ, ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਅਡੋਲ ਚਿਤ ਨੂੰ ਦੁਨੀਆਂ ਮੰਨਦੀ ਹੈ।

ਏਨੇ ਨੂੰ ਬੂਹਾ ਖੁਲ੍ਹਣ ਦੇ ਨਾਲ ਇਕ ਗਭਰੂ ਅੰਦਰ ਆਇਆ ਵੇਖ ਈਸ਼ਰ ਦਾਸ ਕਹਿਣ ਲਗਾ, 'ਅੱਗੇ ਲੰਘ ਨਾਲ ਈ ਮੰਜੀ ਤੇ ਬੈਠ ਜਾਓ। ਅਸੀਂ ਤੁਹਾਡੀ ਈ ਅੜੀਕ ਕਰ ਰਹੇ ਸਾਂ ਪ੍ਰਕਾਸ਼ ਜੀ।"

ਪੁਤ ਆਸ਼ਾ ਕਾਗਜ਼ਾਂ ਨੂੰ ਤੀਲੀ ਲਾ। ਮਾਸਾ ਕੁ ਚਾਨਣ ਹੋ ਜਾਏ। ‘ਪ੍ਰਕਾਸ਼ ਵਲ? ਬਰਖੁਰਦਾਰਾ, ਮੁਆਫ ਕਰਨਾ ਅਸੀਂ ਦੀਵੇ, ਬੱਤੀ ਜੋਗੇ ਭੀ ਨਹੀਂ ਅਜ।

ਮੰਜੀ ਤੇ ਬੈਠਦਿਆਂ, ਕੋਈ ਐਡ ਘਬਰਾਨ ਦੀ ਲੋੜ ਨਹੀਂ। ਅਕਸਰ ਕਈ ਵੇਰ ਏਦਾਂ ਹੋ ਈ ਜਾਂਦੀ ਏ। ਮੇਰੇ ਅਪਨੇ ਨਾਲ ਭੀ ਇਹ ਦਿਨ ਵਾਪਰ ਚੁਕੇ ਨੇ, 'ਪੈਂਟ ਦੀ ਜੇਬ ਚੋਂ ਟਾਰਚ ਕਢ,' ਰਹਿਣ ਦਿਓ ਬੀਬੀ ਜੀ! ਕਾਗਜ਼ਾਂ ਨੂੰ, ਮੈਂ ਚਾਨਣ ਕਰ ਦਿੰਦਾ ਆਂ।

ਟਾਰਚ ਦੀ ਰੋਸ਼ਨੀ ਵਿੱਚ ਪ੍ਰਕਾਸ਼ ਨੂੰ ਆਸ਼ਾ ਇਉਂ ਦਿਸੀ ਜਿਵੇਂ ਸੌਣ ਦੀ ਰਾਤ ਦੇ ਬਦਲ ਉਛਾਲੇ ਵਿਚ ਪੁੰਨਿਆਂ ਦਾ ਚੰਨ ਮਨ ਨੂੰ ਮੋਂਹਦਾ ਏ। ਆਸ਼ਾ ਦੇ ਲੰਮੇ ਝਿੰਮਣਿਆਂ ਚੋਂ ਹਰਨੋਟੇ-ਨੇਤ੍ਰਾਂ ਦਾ ਚਾਨਣਾ ਆਪਨੇ ਮੂੰਹ ਤੇ ਪੈਂਦਿਆਂ ਸੋਚੇ, 'ਕੀ ਮੈਨੂੰ ਨਹੀਉਂ ਗਭਰੂਆਂ ਵਾਂਗ ਕੁਝ ਕੁਝ ਹੋਣ ਲੱਗ ਪਿਆ? ਪਰ ਉਪਰੋਂ ਬੋਲਾਂ ਵਿਚ ਦਲੇਰੀ ਭਰ ਬੋਲਿਆ। 'ਕਹੋ ਬਾਬੂ ਜੀ ਮੇਰੇ ਲਈ ਕੀ ਹੁਕਮ ਘੜਿਆ ਏ, ਜਿਸ ਵਾਸਤੇ ਐਡਾ ਜ਼ੋਰ ਪਾਇਆ ਆਣ ਨੂੰ?

ਆਸ਼ਾ ਵਲ ਤਕ, ਪ੍ਰਕਾਸ਼ ਮੈਂ ਤੈਨੂੰ ਬੁਝਿਆ ਏ। ਹੋਰ ਕੁਝ ਜਾਨਣ ਦੀ ਲੋੜ ਨਹੀਉਂ। ਇਕੋ ਮੇਰੀ ਅਕਲੌਤੀ ਪੁਤ੍ਰੀ ਏ। ਇਹ ਤੈਨੂੰ ਦੇਂਦਾ ਆਂ।

ਬ੍ਰਿਧ-ਜੀਵਨ ਨਦੀ ਕਿਨਾਰੇ ਰੁਖ ਵਾਂਗ ਏ। ਸਾਕਾਂ ਵਾਲੀ ਗਲ ਦੋਹਾਂ ਨੂੰ ਯਾਦ ਕਰਾਂਦਾ ਆਂ। ਸਾਕ ਧਨਵਾਨ ਦੇ ਹਨ। ਨਿਰਧਨ ਦਾ ਜਾਣੂਆ ਕੋਈ ਬਨਣ ਨੂੰ ਤਿਆਰ ਨਹੀਂ।

'ਮੇਰੇ ਅੰਮੀ ਜਾਏ ਦੀ ਜੇਬ ਵਿਚ ਪੰਜ ਸੌ ਰੁਪਏ ਸਨ। ਮੇਰੀ

- ੨੩ -