ਪੰਨਾ:ਸੋਨੇ ਦੀ ਚੁੰਝ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਦੁਖੀ ਦਾ ਰਾਹ

ਬਾਊ ਜੀ, ਭੁਖ ਨਹੀਉਂ ਲਗੀ ਹੋਊ? ਤਦੇ ਏਡੇ ਕੁਵੇਲੇ ਘਰ ਦਾ ਚੇਤਾ ਫੁਰਿਆ।

ਪੁਤ ਆਸ਼ਾ, ਅਪਣੇ ਜੇਹਿਆਂ ਨੂੰ ਭੁਖ ਲਗ ਕੇ ਝੋਲੀਆਂ ਭਰ ਲੂ? ਹੱਕੀ ਬੱਕੀ ਹੋ ਪਿਛੱਲ-ਖੁਰੀ ਮੂੰਹ ਮੋੜਨਾ ਪੈਂਦਾ ਏ। ਭੁਖ ਲਗਦੀ ਰਾਜਿਆਂ, ਤੇ ਸ਼ਾਹੂਕਾਰਾਂ ਨੂੰ। ਅਜ ਦੇ ਆਗੂਆਂ ਨੂੰ ਭੀ ਲਗਨ ਢੈਹ ਪਈ ਏ। ਆਂਦੀ ਦਾ ਮੇਵੇ ਮਿਠਾਈਆਂ ਤੇ ਦੁਧ ਮਲਾਈ ਨਾਲ ਮੂੰਹ ਭਰ ਦੇਂਦੇ ਹਨ। ਟੂਟੀ ਪੈਂਦ ਦਾ ਚੇਤਾ ਕਰ, ਸਰਹਾਣੇਂ ਵਲ ਬੈਠਦਿਆਂ ਈਸ਼ਵਰ ਦਾਸ ਨੇ ਕਿਹਾ।

ਵਿਸਾਰ ਤੇ ਲੂਣ ਮਿਰਚ ਤੇ ਕੋਰੀਆਂ ਗਾਜਰਾਂ ਨੇ। ਤੁਹਾਨੂੰ ਅੜੀਕ ਕੇ ਧਰੀਆਂ। ਸੰਭਰਦੀ ਨੂੰ ਮੰਜੀ ਹੇਠੋਂ ਲਭੇ ਸਨ ਦੋ ਪੈਸੇ। ਬਾਜਰੇ ਦਾ ਆਟਾ ਕਰ ਰੋਟੀ ਸੁਕ ਗਈ ਏ। ਮਾਸ ਸੇਕ ਦੁਆ ਦੇਂਦੀਆਂ।

ਪੁਤਰ ਪਹਿਲੇ ਇਕ ਕੰਮ ਕਰ ਲਈਏ। ਫਿਰ ਇਕ ਹੋਰ ਜ਼ਰੂਰੀ ਕੰਮ ਕਰਨਾ ਏ। ਰੋਟੀਆਂ ਖਾਧੀਆਂ ਗਈਆਂ। (ਝੋਲਾ ਅਗੇ ਕਰ) ਇਸ ਚੋਂ ਕਾਗਜ਼ ਕਢ ਥੋੜੇ ਥੋੜੇ ਬਾਲਦੀ ਚੱਲ। ਇਨ੍ਹਾਂ ਦੇ ਚਾਨਣੇ 'ਚ ਦੋ ਵਰਕੇ ਲਿਖ ਲਵਾਂ।

ਕਾਗਜ਼ਾਂ ਦੀ ਅੱਗ ਦੇ ਚਾਨਣੇ ਵਿਚ ਈਸ਼ਰ ਦਾਸ ਇਉਂ ਲਿਖਨ ਲਗ ਪਿਆ 'ਇਹ ਰਤਨ ਰਾਏ ਈਸਵੀ ਸੰਮਤ ੧੯੪੭ ਅਗਸਤ ੧੫ ਨੂੰ ੩੭ ਵਰੇ ਦਾ ਤਕੜਾ ਕੋਤਲ ਘੋੜੇ ਵਾਂਗ ਦਮ ਦਮ ਕਰਦਾ ਕਮਾਊ ਬੰਦਾ ਸੀ। ਡੇੜ ਵਰ੍ਹੇ ਦੀ ਭੁਖ ਨੇ ਨਬਿਆਂ

- ੨੧ -