ਪੰਨਾ:ਸੋਨੇ ਦੀ ਚੁੰਝ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਵਲੋਂ ਤਾਂ ਅਰਾਮ ਹੋ ਗਿਆ ਪਰ ਮਿੰਨਾ ਮਿੰਨਾ ਬੁਖਾਰ ਹਰ ਵੇਲੇ ਰਹਿਣ ਲਗ ਪਿਆ। ਅਖੀਰ ਡਾਕਟਰ ਨੇ ਸਾਫ ਦਸ ਦਿਤਾ ਕਿ ਬੀਬੀ ਨੂੰ ਤਾਂ ਬਰੀਕ ਬੁਖਾਰ ਟਿਕ ਗਿਆ ਹੈ। ਉਸ ਵੇਲੇ ਹਰੀ ਸਿੰਘ ਨੇ ਗੁਰਦਿਤ ਸਿੰਘ ਨੂੰ ਹਰਬੰਸੋ ਦੀ ਬਿਮਾਰੀ ਦਾ ਸਾਰਾ ਹਾਲ ਲਿਖਿਆ। ਇਹ ਭੀ ਜੋਰ ਨਾਲ ਲਿਖਿਆ ਕਿ ਜਸਮੇਲ ਕੌਰ ਨੂੰ ਜ਼ਰੂਰ ਛੱਡ ਜਾ। ਬੀਬੀ ਦੀ ਸੇਵਾ ਕਰੇਗੀ। ਦਵਾਈ ਨਾਲੋਂ ਉਪਰਲੀ ਟੈਹਲ ਬੜਾ ਅਰਥ ਰਖਦੀ ਹੈ, ਬੀਮਾਰੀ ਵਧੇਰੇ ਨਹੀਂ ਹੈ। ਡਾਕਟਰ ਦਾ ਖਿਆਲ ਹੈ ਕਿ ਖਿਆਲ ਰਖਿਆ ਜਾਏ ਤਾਂ ਦੋ ਮਹੀਨੇ ਵਿਚ ਫਾਇਦਾ ਹੋ ਜਾਊ। ਪਰ ਪਹਾੜ ਜ਼ਰੂਰ ਜਾਣਾ ਪਵੇਗਾ। ਜਸਮੇਲ ਕੌਰ ਨੂੰ ਬੀਬੀ ਪਾਸ ਜ਼ਰੂਰ ਰਹਿਣ ਦੀ ਲੋੜ ਹੈ। ਇਕ ਹਫਤਾ ਬਠਿੰਡੇ ਤੁਹਾਡੀ ਅੜੀਕ ਕਰਾਂਗੇ।

ਹਰਬੰਸੋ ਨੂੰ ਵੇਖਣ ਆਏ ਡਾਕਟਰ ਨੇ ਇਕ ਲਫਾਫਾ ਹਰੀ ਸਿੰਘ ਨੂੰ ਫੜਾਂਦਿਆਂ ਕਿਹਾ ਕਿ ਘੰਟੇ ਨੂੰ ਡਾਕੀਆ ਏਥੇ ਆਵੇਗਾ। ਦੋ ਸੌ ਰੁਪਏ ਗੁਰਦਿਤ ਸਿੰਘ ਨੇ ਤੇਰੇ ਨਾ ਭੇਜੇ ਹਨ। ਲਫਾਫਾ ਖੋਲਿਆ ਤਾਂ ਇਉਂ ਉਠਿਆ।

ਰਬ ਦਾ ਕੀ ਭਾਣਾ ਵਗ ਗਿਆ।
ਰੋਗ ਕਸੂਤਾ ਭੈਣ ਨੂੰ ਲਗ ਗਿਆ।
ਘਰ ਦੇ ਸੰਸੇ 'ਚ ਹੀ ਘਟਦਾ ਜਾਨਾ ਆਂ
ਆਨਾ ਆਂ।
ਸੋਨੇ ਦੇ ਚੁੰਜ ਘੜਾਨਾ ਆਂ
ਜਸਮੇਲ ਲਈ ਸੂਟ ਬਨਾਨਾ ਆਂ
ਅਠਵੇਂ ਮਹੀਨੇ ਨੂੰ ਆਨਾ ਆਂ

ਹਰੀ ਸਿੰਘ ਬੀਬੀ ਹਰਬੰਸੋ ਨੂੰ ਪਹਾੜ ਤੇ ਲੈਗਿਆ। ਮਾਲ ਡੰਗਰ ਵੇਚ ਪੰਜ ਸੌ ਰੁਪਏ ਹੋਰ ਲੈ, ਪਰ ਪਹਾੜ ਦੇ ਖਰਚ ਹੀ ਪਟੀ

- ੧੬ -