ਜੇ ਬੰਦਿਆ!
ਜੇ ਬੰਦਿਆ! ਈਮਾਨ ਤਿਰੇ ਦਾ ਪੈਰ ਕੁਫ਼ਰ ਵਲ ਥਿੜਕੇ, ਤੌਬਾ ਦਾ ਦਰ ਸਦਾ ਖੁਲ੍ਹਾ ਹੈ, ਆਈ ਜਾ ਮੁੜ ਘਿੜ ਕੇ। ਮਾਂ ਜੀਕਰ ਬਾਲਾਂ ਦੇ ਲਾਡ ਸਹਾਰੀ ਜਾਏ ਖਿੜ ਕੇ, ਮੈਂ ਗੁੱਸੇ ਨਹੀਂ ਹੁੰਦਾ, ਤੇਰੀ ਗੁਸਤਾਖ਼ੀ ਤੋਂ ਚਿੜ ਕੇ।
-੮੫-