ਪੰਨਾ:ਸੂਫ਼ੀ-ਖ਼ਾਨਾ.pdf/61

ਇਹ ਸਫ਼ਾ ਪ੍ਰਮਾਣਿਤ ਹੈ

ਅਣਮੁੱਕ ਰਸਤਾ


ਰਾਹੀ ਦੇ ਚਿਹਰੇ ਤੇ,
ਖਿੜਦੇ ਹਾਸੇ,
ਵਲ ਨਾ ਜਾਈਂ,

ਸੀਨੇ ਵਿਚ
ਨਾਸੂਰ ਪੁਰਾਣੇ
ਚੋਣ ਹਜ਼ਾਰੀਂ ਥਾਈਂਂ।

ਜੀਉਣ-ਪੰਧ ਦੀ
ਅਦਲ ਬਦਲ ਵਿਚ,
ਹੁਲੀਏ ਕਈ ਵਟਾਏ,

ਪਤਾ ਨਹੀਂ
ਇਸ ਰਾਹ ਵਿਚ
ਤੁਰਿਆ ਜਾਣਾ ਹੈ ਕਦ ਤਾਈਂ।

-੫੫-