ਪੰਨਾ:ਸੂਫ਼ੀ-ਖ਼ਾਨਾ.pdf/47

ਇਹ ਸਫ਼ਾ ਪ੍ਰਮਾਣਿਤ ਹੈ

ਆਸ਼ਾਵਾਦ


ਆਸ਼ਾ ਦੇ ਆਧਾਰ,
ਖੜੋਤੀ ਹੈ
ਮਖ਼ਲੂਕ ਖੁਦਾ ਦੀ,

ਛੱਲ ਕਦੇ-
ਆ ਹੀ ਜਾਵੇਗੀ
ਮਿਹਰਾਂ ਦੇ ਦਰਯਾ ਦੀ।

ਮੂਰਖ ਨੂੰ ਭੀ
ਮਿਲ ਜਾਂਦੀ ਹੈ,
ਜੰਗਲ ਦੇ ਵਿਚ ਰੋਟੀ,

ਕੰਨਾਂ ਨੂੰ ਲਾ ਹੱਥ,
ਕਦੇ ਨਾ ਬਣੀਂ
ਨਿਰਾਸ਼ਾਵਾਦੀ।

-੪੧-