ਪੰਨਾ:ਸੂਫ਼ੀ-ਖ਼ਾਨਾ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਸਭ ਪ੍ਰਾਣੀਆਂ ਨੂੰ ਜਿਸ ਨੇ, ਇਕ ਤਾਰ ਵਿਚ ਪਰੋਤਾ,
ਸਬਜ਼ੇ ਦੀ ਤਰਬ ਛੇੜੀ, ਫੁੱਲਾਂ ਦੀ ਸੁਰ ਸੁਣਾਈ।

ਵੇਦਕ ਫਿਲਾਸਫੀ ਨੇ,
ਜਿਸ ਥਾਂ ਲਿਆ ਬਸੇਰਾ,
ਉਹ ਸਤਿਅਤਾ ਦਾ ਆਗੂ,
ਹਿੰਦੋਸਤਾਨ ਮੇਰਾ।

ਜਿਸ [1]ਨਭ ਦੇ ਚਾਨਣਾਂ ਨੇ, ਤਾਰੇ ਨਵੇਂ ਚੜ੍ਹਾਏ,
ਕਰਮਾਂ ਦੇ ਮਰਮ ਦੱਸੇ, ਮੁਕਤੀ ਦੇ ਰਾਹ ਸੁਝਾਏ।

ਜੋਤਸ਼ ਦੀ ਚਾਲ ਦੇਖੀ, ਹਿਕਮਤ ਦੀ ਨਾੜ ਟੋਹੀ,
ਆਵਾਗਵਨ ਨੂੰ ਫੜਿਆ, ਵਰਣਾਸ਼ਰਮ ਟਿਕਾਏ।

ਲਾ ਲਾ ਸਮਾਧ ਡਿੱਠਾ, ਕੁਦਰਤ ਦਾ ਕਾਰਖ਼ਾਨਾ,
ਮੂੰਹ ਮੌਤ ਦਾ ਭੁਆਇਆ, ਜੀਵਨ ਦੇ ਭੇਦ ਪਾਏ।

ਜਿਨ ਤਿਆਗ ਵਿਚ ਲਭਾਏ, ਸੰਤੋਖ ਦੇ ਖ਼ਜ਼ਾਨੇ,
ਕੁਰਬਾਨੀਆਂ ਕਰਾਈਆਂ, ਉਪਕਾਰ ਜਿਨ ਸਿਖਾਏ।

ਆਚਰਨ ਜਿਸ ਦਾ ਸੁੱਚਾ,
ਆਸ਼ਾ ਜਿਦ੍ਹਾ ਉਚੇਰਾ,
ਉਹ ਚਾਨਣਾ ਮੁਨਾਰਾ,
ਹਿੰਦੋਸਤਾਨ ਮੇਰਾ।

ਜਿਨ ਭਗਤ ਕੀਤੇ ਪੈਦਾ, ਅਵਤਾਰ ਜਿਨ ਉਤਾਰੇ,
ਜਿਸ ਥਾਂ ਰਿਸ਼ੀ ਉਪਾਏ, ਦੁਰਗਾ ਨੇ ਦੈਂਤ ਮਾਰੇ।
ਸਤੀਆਂ ਨੇ ਸਤ ਨਿਬਾਹੇ, ਦੇਵਾਂ ਨੇ ਖੂਨ ਸਿੰਜੇ,
ਸੰਤਾਂ ਨੇ ਘਾਲ ਘਾਲੀ, ਬੀਰਾਂ ਨੇ ਪ੍ਰਾਣ ਵਾਰੇ।

-੧੯-

  1. *ਆਕਾਸ਼