ਪੰਨਾ:ਸੂਫ਼ੀ-ਖ਼ਾਨਾ.pdf/140

ਇਹ ਸਫ਼ਾ ਪ੍ਰਮਾਣਿਤ ਹੈ

ਭਾਰਤ ਕੁਟੰਬ


(੧)ਮੋਲਿਕ ਧਰਮ (Root Religion)
[1]ਮੋਢੀ ਬੋਹੜ ਬਜ਼ੁਰਗ ਪੁਰਾਣਾ,
ਚੌੜਾ ਘੇਰਾ ਗੂੜ੍ਹੀ ਛਾਇਆ,
ਲੈਣ ਸਹਾਰਾ ਜੋ ਭੀ ਆਇਆ,
ਦੇ ਪਿਆਰ, ਉਸ ਹੇਠ ਬਹਾਇਆ।
ਜਿਸ ਨੂੰ ਜਿਸ ਥਾਂ ਦਾੜ੍ਹੀ ਦਿਸ ਪਈ,
ਓਥੇ ਈ ਪੈਰ ਜਮਾਂਦਾ ਆਇਆ,
ਵਾਹ ਬਾਬਾ! ਪਰਵਾਰ ਤਿਰੇ ਨੇ,
ਖਿਲਰ ਖਿਲਰ ਕੇ ਦੇਸ਼ ਵਸਾਇਆ।

(੨)ਵਰਣ-ਸ਼ੰਕਰ
ਜੌਹਰੀ ਨੇ ਗੁਥਲੀ ਉਲਟਾਈ,
ਖਿਲਰ ਗਏ ਨਗ ਰੰਗ ਬਰੰਗੇ,
ਪੀਲੇ, ਲਾਲ, ਜ਼ਮੁਰਦੀ, ਨੀਲੇ,
ਹੌਲੇ, ਭਾਰੇ, ਮੰਦੇ, ਚੰਗੇ।
ਰਵਿ ਨੇ ਜੋਤਿ ਸਭਸ ਤੇ ਪਾਈ,
ਚੁਣਿ, ਗਲਿ ਪਾ ਲਏ ਬੁਢੜੀ ਮਾਈ,
ਸਾਂਝੀ ਡੋਰਿ ਪਰੋਤੇ, ਓੜਕ,
ਸਭ ਰੰਗੇ ਹੋ ਗਏ ਇਕ-ਰੰਗੇ।



-੧੩੪-

  1. *ਮੁਢ ਬੰਨ੍ਹਣ ਵਾਲਾ।