ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
78 / ਸੁੰਦਰੀ

ਜੰਗਲ ਵਿਚ ਸ਼ਿਕਾਰ ਵੀ ਨਾ ਹੁਣ ਲੱਭੇ। ਹਜ਼ਾਰਾਂ ਆਦਮੀ ਖਾਣ ਵਾਲੇ ਸ਼ਿਕਾਰ ਕਿਥੋਂ ਵਧਦਾ ਜਾਏ ? ਜੰਗਲ ਵਿਚ ਜੋ ਫਲ ਫੁਲ ਕੁਝ ਮਾੜਾ ਮੋਟਾ ਸੀ ਸੋ ਭੀ ਫਤੇ ਗਜਾ ਗਿਆ। ਗੋਲੀ ਬਾਰੂਦ ਮੁਕ ਚੱਲਿਆ। ਉਧਰੋਂ ਲੱਖੂ ਦੀ ਸੈਨਾ ਬੀ ਰਾਤ ਨੂੰ ਚੁਕੰਨੀ ਰਹਿਣ ਲੱਗੀ। ਰਾਤ ਦੀ ਲੁਟ ਮਾਰ ਵਿਚ ਬੀ ਸਿੰਘਾਂ ਦੇ ਹੱਥ, ਕੁਝ ਘਟ ਵੱਧ ਹੀ ਲਗਦਾ ਰੁਤ ਬੀ ਕਰੜੀ ਹੋ ਗਈ, ਇਹ ਵੇਲਾ ਡਾਢੇ ਘਬਰਾ ਦਾ ਸੀ, ਪਰ ਦਿਲ ਨਾ ਹਾਰਨ ਵਾਲਾ ਖਾਲਸਾ ਗੁਰੁ ਤੇ ਆਸ ਰੱਖੀ ਜੜਾਂ ਤੇ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗਾ।

ਇਕ ਦਿਨ ਰਾਤ ਨੂੰ ਗੁਰਮਤਾ ਹੋ ਰਿਹਾ ਸੀ ਕਿ ਭਾਈ ਬਿਨੋਦ ਸਿੰਘ ਸੂਹੀਆ ਆ ਪਹੁੰਚਾ, ਆਖਣ ਲੱਗਾ ਕਿ ਖਾਲਸਾ ਜੀ! ਗੁਰੂ ਮਹਾਰਾਜ ਥਮਾਂ ਵਿਚੋਂ ਬਹੁੜ ਪਏ ਹਨ। ਕੋੜਾ ਸਿੰਘ ਨੇ ਕਿਹਾ, ਸੁਣਾ ਕਿੱਕੂ? ਉਹ ਬੋਲਿਆ- ਤੁਹਾਡਾ ਮੋਦੀ ਪੁਕਰਿਆ ਹੈ- ਦੀਵਾਨ ਕੌੜਾ ਮੱਲ, ਉਸ ਨੇ ਖੁੱਲ੍ਹੇ ਗੱਡੇ ਘੱਲੇ ਹਨ।

ਸ਼ਾਮ ਸਿੰਘ- ਕਿੱਥੇ ਹਨ?

ਬਿਨੋਦ ਸਿੰਘ- ਲਓ ਮੈਂ ਸੁਣਾਉਂਦਾ ਹਾਂ- ਦੀਵਾਨ ਕੌੜਾ ਮੱਲ ਨੂੰ ਖ਼ਬਰਾਂ ਤਾਂ ਲਾਹੌਰ ਦੇ ਦਰਬਾਰ ਵਿਚੋਂ ਸਭ ਮਿਲਦੀਆਂ ਹਨ ਨਾ, ਹੁਣ ਉਸਨੇ ਸਿੱਖਾਂ ਦੀ ਤੰਗੀ ਦਾ ਹਾਲ ਸੁਣ ਕੇ ਅਨੇਕਾਂ ਗੱਡੇ ਆਟੇ ਆਦਿਕ ਦੇ ਇਕ ਬਾਣੀਏਂ ਦੀ ਸੌਂਪਣਾ ਵਿਚ ਘੱਲੇ ਹਨ। ਬਾਣੀਆਂ ਕੰਢੀ ਦਾ ਵਪਾਰੀ ਬਣ ਕੇ ਪਹਾੜਾਂ ਨੂੰ ਜਾ ਰਿਹਾ ਹੈ। ਅੱਜ ਛੰਭਾਂ ਤੋਂ ਦੋ ਮੀਲ ਪਰੇ ਉਤਰਿਆ ਪਿਆ ਹੈ, ਰਸਤੇ ਵਿਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੌਣ ਹੈ। ਇਹ ਗੱਲ ਸੁਣ ਕੇ ਸਰਦਾਰ ਕਪੂਰ ਸਿੰਘ ਬੋਲਿਆ ਬਈ! ਇਹ ਬਹਾਦਰ ਆਦਮੀ ਬੀ ਡਾਢਾ ਪੱਕਾ ਮਿਤ ਹੈ, ਸਦਾ ਔਕੜ ਵੇਲੇ ਘੁੱਕਰਦਾ ਹੈ, ਖਾਲਸੇ ਦਾ ਵੱਡਾ ਹਿਤੁ ਹੈ, ਅਰ ਵੈਰੀਆਂ ਦਾ ਇੱਡਾ ਹੁੱਦੇਦਾਰ ਹੋ ਕੇ ਫੇਰ ਸਾਡੇ ਨਾਲ ਪਿਆਰ ਇੰਨਾ ਹੈ ਕਿ ਜਿੰਦ ਜਾਨ ਹੈ ਜਿਵੇਂ।

ਸ਼ੇਰ ਸਿੰਘ- ਉਹ ਆਦਮੀ ਵੱਡੀ ਦੁਰ ਦੀ ਸੋਚ ਵਾਲਾ ਲੱਗਦਾ ਹੈ, ਉਹ ਪੱਕ ਜਾਣਦਾ ਹੈ ਕਿ ਇਕ ਦਿਨ ਸਿੱਖਾਂ ਰਾਜ ਕਰਨਾ ਹੈ ਅਰ ਚਾਹੁੰਦਾ ਹੈ ਕਿ ਇਹ ਤਕੜੇ ਹੋਕੇ ਛੇਤੀ ਜ਼ੁਲਮ ਵਾਲੇ ਰਾਜ ਨੂੰ ਨਾਸ ਕਰਨ।

ਸ਼ਾਮ ਸਿੰਘ- ਤੁਸਾਨੂੰ ਫੇਰ ਪੂਰਾ ਪਤਾ ਨਹੀਂ, ਕੌੜਾ ਮੱਲ ਗੁਰੂ ਕਾ