ਇਹ ਸਫ਼ਾ ਪ੍ਰਮਾਣਿਤ ਹੈ
42/ ਸੁੰਦਰੀ

ਹਨ। ਏਹ ਪਾਪ ਹਨ, ਰਾਜਾ ਦਾ ਧਰਮ ਇਹ ਨਹੀਂ ਹੈ, ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰ ਰਹੇ ਹਾਂ। ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ ਨਹੀਂ। ਸਾਡੇ ਸਤਿਗੁਰ ਧਰਮ ਫੈਲਾਵਨ ਆਏ ਸਨ, ਸੋ ਉਹਨਾਂ ਵਾਕਾਂ ਪੁਰ ਪਰਪਕ ਹਾਂ ਅਰ ਸਤਿ ਧਰਮ ਪਿਛੇ ਉਨ੍ਹਾਂ ਪੁਰਖਾਂ ਦਾ ਨਾਸ਼ ਕਰਦੇ ਹਾਂ, ਜੋ ਅਧਰਮ ਕਰਦੇ ਹਨ ਅਰ ਅਕਾਲ ਪੁਰਖ ਦੀ ਪਰਜਾ ਨੂੰ ਦੁਖਾਉਂਦੇ ਹਨ। ਤੁਸੀਂ ਦੇਖੋ ਏਥੇ ਹਾਕਮ ਮੁਤਾਣੇ ਤੇ ਜਰਵਾਣੇ ਹੋ ਰਹੇ ਹਨ, ਨਾ ਹੀ ਇਨ੍ਹਾਂ ਨੂੰ ਖੌਫ਼ ਖ਼ੁਦਾ ਦਾ ਹੈ ਤੇ ਨਾ ਹੀ ਲਾਹੌਰ ਦਿੱਲੀ ਦਾ ਕੋਈ ਰੋਅਬ ਰਹਿ ਗਿਆ ਹੈ। ਦਿੱਲੀ ਆਪ ਢਿੱਲੀ ਹੁੰਦੀ ਜਾ ਰਹੀ ਹੈ, ਲਾਹੌਰ ਭੀ ਕਈ ਰੰਗ ਪਲਟਦਾ ਜਾ ਰਿਹਾ ਹੈ।

ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁਪ ਹੋ ਗਏ।

ਇੰਨੇ ਨੂੰ ਰਹਿੰਦੇ ਖੂੰਹਦੇ ਬ੍ਰਾਹਮਣ ਤੇ ਕਈ ਖੱਤ੍ਰੀ ਪਿੰਡ ਦੇ ਕੱਠੇ ਹੋ ਗਏ ਸਨ। ਹੁਣ ਸਰਦਾਰ ਨੇ ਕਿਹਾ ਕਿ- ਦੇਖੋ! ਇਹ ਇਸਤ੍ਰੀ ਪਤੀਬ੍ਰਤ ਧਰਮ ਵਿਚ ਕਿੱਡੀ ਪੱਕੀ ਰਹੀ ਹੈ ਅਤੇ ਪ੍ਰਮੇਸ਼ਰ ਨੇ ਭੀ ਇਸ ਦੀ ਲਾਜ ਰੱਖੀ ਹੈਂ, ਪਰ ਤੁਰਕਾਂ ਨੇ ਇਸ ਨੂੰ ਧਕੋ ਧਕੀ ਆਪਣੇ ਮਜ਼ਹਬ ਵਿਚ ਰਲਾ ਲੀਤਾ ਸੀ ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸਨੂੰ ਆਪਣੇ ਧਰਮ ਵਿਚ ਰਲਾ ਲਓ ਅਰ ਵਰਤਾ ਕੇ ਅਭੇਦ ਕਰ ਲਓ, ਜੋ ਅਸੀਂ ਵਿਦਾ ਹੋਈਏ। ਪਰ ਖੱਤ੍ਰੀ ਬ੍ਰਾਹਮਣਾਂ ਨੇ ਉਤਰ ਦਿਤਾ ਕਿ ਇਹ ਕਦੀ ਨਹੀਂ ਹੋਣਾ। ਪ੍ਰੰਪਰਾ ਚਲੀ ਆਈ ਹੈ: ਹਿੰਦੂ ਧਰਮ ਕੱਚਾ ਧਾਗਾ ਹੈ, ਇਹ ਝਟ ਪਟ ਟੁਟ ਜਾਂਦਾ ਹੈ। ਤੁਸੀਂ ਜਾਣਦੇ ਹੋ ਟੁਟੇ ਫਲ ਭੀ ਕਦੇ ਬੂਟਿਆਂ ਨਾਲ ਲੱਗੇ ਹਨ?

ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸਦਾ ਕੋਈ ਕਸੂਰ ਨਹੀਂ ਸੀ, ਸਗੋਂ ਇਸ ਦੀ ਬਹਾਦਰੀ ਪੁਰ ਸ਼ਾਬਾਸ਼ ਦਿਓ, ਤੇ ਵਿਛੁੜਿਆਂ ਨੂੰ ਗਲ ਲਾਓ। ਸ਼ਰਨ ਆਏ ਨੂੰ ਧੱਕਾ ਨਾ ਦਿਓ, ਸ਼ਰਨ ਆਏ ਨੂੰ ਤ੍ਰਾਹੁਣਾ ਵੱਡਾ ਪਾਪ ਹੈ। ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ। ਫੇਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ, ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਨ੍ਹਾਂ ਵਿਚ ਸਨ ਸੋ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਧਾਗਾ ਹੈ, ਹਿੰਦੂ ਜਨਮ ਨਾਲ ਹੀ ਹੁੰਦਾ ਹੈ, ਕਿਸੇ ਮਰਿਯਾਦਾ ਨਾਲ ਕੋਈ ਹਿੰਦੂ ਨਹੀਂ ਬਣ

Page 48

www.sikhbookclub.com