ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
94 / ਸੁੰਦਰੀ

ਸੀਂ ਅਰ ਇਸ ਦੇ ਗਿਰਦੇ ਖੇਤ ਬੀਜ ਕੇ ਰਾਮ ਰੌਣੀ ਨਾਮ ਧਰਿਆ। ਮੀਰ ਮੰਨੂੰ ਹੁਣ ਪੰਜਾਬ ਦਾ ਨਵਾਂ ਸੂਬਾ ਆਇਆ ਸੀ। ਇਹ ਬੀ ਸਿੱਖਾਂ ਦੇ ਮਗਰ ਹੱਥ ਧੋ ਕੇ ਪੈ ਗਿਆ ਤੇ ਇਸਨੇ ਭੀ ਬੜੇ ਅਯਾਚਾਰ ਆਰੰਭ ਕੀਤੇ। ਆਦੀਨਾ ਬੇਗ ਦੀ ਸਲਾਹ ਨਾਲ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਆਰੰਭ ਹੋ ਗਈਆਂ ਤੇ ਘੋੜ ਮੰਡੀ ਲਾਹੌਰ ਵਿਚ ਕਤਲਾਮਾਂ ਲੱਗੀਆਂ ਹੋਣ। ਇਧਰ ਦੇਸ ਵਿਚ ਸਿੱਖਾਂ ਵਿਰੁੱਧ ਇਹ ਕਹਿਰ ਜਾਰੀ ਕਰਕੇ ਮੈਨੂੰ ਨੇ ਰਾਮਰੌਣੀ ਸਰ ਕਰਨੀ ਚਾਹੀ ਤੇ ਰਾਉਣੀ ਸਰ ਕਰਨ ਲਈ ਉਸਨੇ ਆਦੀਨਾ ਬੇਗ ਨੂੰ ਥਾਪਿਆ, ਖਾਨ ਅਜ਼ੀਜ਼ ਸਦੀਕ ਬੇਗ ਆਦਿ ਨਾਲ ਦਿੱਤੇ ਤੇ ਕੱਚਾ ਕਿਲ੍ਹਾ ਸਰ ਕਰਨ ਲਈ ਅੰਮ੍ਰਿਤਸਰ ਘੱਲਿਆ ਖਾਲਸਾ ਬੀ ਆਕੀ ਹੋ ਬੈਠਾ। ਬਾਹਰ ਦੇ ਸਿੰਘਾਂ ਨੇ ਇਹ ਖ਼ਬਰਾਂ ਸੁਣ ਕੇ ਦਾਣਾ ਘਾਹ ਪੱਠੇ ਆਦਿ ਭਰਾਵਾਂ ਨੂੰ ਗੱਡਿਆਂ ਦੇ ਗੱਡੇ ਭਰ ਕੇ ਘੱਲੇ, ਪਰ ਬਾਹਰਲੀ ਫੜੋ-ਫੜਾਈ ਨੇ ਰੋਕਾਂ ਪਾ ਦਿੱਤੀਆਂ। ਤੁਰਕ ਸੈਨਾ ਨੇ ਰੌਣੀ ਦੇ ਉਦਾਲੇ ਘੇਰਾ ਘੱਤਿਆ, ਕਿੰਨਾ ਸਮਾਂ ਇਸ ਗੱਲ ਨੂੰ ਬੀਤ ਗਿਆ, ਪਰ ਤੁਰਕਾਂ ਤੋਂ ਕੁਝ ਖੋਹਣ ਨਾ ਖੁੱਥੇ। ਸਿੱਖ ਅੰਦਰੋਂ ਹੀ ਉਹ ਵਾੜਾਂ ਝਾੜਨ ਕਿ ਚੇਤ ਦੀਆਂ ਹੋਲਾਂ ਵਾਂਗੂੰ ਵੈਰੀ ਦੀ ਸੈਨਾ ਭੁੱਜੇ। ਕਿਸੇ ਦਿਨ ਖਾਲਸਾ ਬਹਾਦਰ ਬਾਹਰ ਨਿਕਲ ਕੇ ਬੀ ਹੋਲਾ ਖੇਡ ਜਾਵੇ ਅਰ ਤੁਰਕਾਂ ਦੀ ਲੁੱਟ ਨਾਲ ਹੱਥ ਰੰਗ ਕੇ ਫੇਰ ਕਿਲ੍ਹੇ ਵਿਚ ਜਾ ਵੜੇ।

————— ੧. ਇਸ ਰੌਣੀ ਨੂੰ ਮਗਰੋਂ ਜਦ ਮੀਰ ਮੰਨੂੰ ਨੇ ਇਸ ਦਾ ਕੁਛ ਹਿੱਸਾ ਢਾਹ ਦਿੱਤਾ ਸੀ, ਸਿੰਘਾਂ ਨੇ ਫੇਰ ਕਿਲ੍ਹੇ ਵਾਂਝੂ ਬਣਾ ਲਿਆ ਸੀ ਤੇ ਨਾਮ ਰਾਮ ਗੜ੍ਹ ਧਰਿਆ ਸੀ। ਜਿਸ ਦੀਆਂ ਨਿਸ਼ਾਨੀਆਂ ਹੁਣ ਸਭ ਉੱਡ ਗਈਆਂ ਹਨ, ਪਰ ਅਜੇ ਭੀ ਮੰਦਰ ਦੀ ਥਾਂ ਤੇ ਉਚਾਈ ਦੱਸਦੀ ਹੈ ਕਿ ਏਥੇ ਜ਼ਰੂਰ ਕਿਲਾ ਹੁੰਦਾ ਸੀ। ਸ਼ੱਕ ਹੈ ਕਿ ਇਹ ਭੋਆਂ ਹੁਣ ਖਾਲਸੇ ਦੀ ਅਣਗਹਿਲੀ ਦੇ ਕਾਰਨ ਬਹੁਤ ਹੱਥੋਂ ਨਿਕਲ ਚੁੱਕੀਆਂ ਹਨ। ੨. ਲਗ ਪਗ ਸ਼ੁਰੂ ੧੮੦੫ ਬਿ: {ਅਪ੍ਰੈਲ ੧੭੪੮ ਈ:) ਵਿਚ। ੩. ਉਸ ਸਮੇਂ ਕੋਟ ਫਸੀਲਾਂ ਵਿਚ ਬੈਠ ਕੇ ਲੜਦਿਆਂ ਨੂੰ ਸਰ ਕਰਨਾ ਸੌਖਾ ਤੇ | ਛੇਤੀ ਦਾ ਕੰਮ ਨਹੀਂ ਸੀ ਹੁੰਦਾ, ਵਡਾ ਤਰੀਕਾ ਇਹੋ ਹੁੰਦਾ ਸੀ ਕਿ ਅੰਦਰ ਰਸਦ ਪਾਣੀ ਜਾਣੀ ਬੰਦ ਕਰ ਦੇਣੀ ਤੇ ਘਿਰਿਆਂ ਨੇ ਭੁਖੇ ਹੋ ਕੇ ਹਾਰਨਾ!