ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/139

ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਨਸ਼ਾਹੀ ਕੁਫ਼ਰ ਜਦ ਵੀ ਬੋਲਦਾ ਹੈ।
ਤਖ਼ਤ ਦਾ ਪਾਵਾ ਉਦੋਂ ਹੀ ਡੋਲਦਾ ਹੈ।

ਭਰਮ ਹੈ ਤੈਨੂੰ ਕਿ ਪੈਸਾ ਪੀਰ ਸਭ ਦਾ,
ਕੂੜ ਵੇਖੋ, ਕੁਫ਼ਰ ਕਿੱਦਾਂ ਤੋਲਦਾ ਹੈ।

ਮੇਲ ਦੇਵੇ ਧਰਤ ਨੂੰ ਆਕਾਸ਼ ਤੀਕਰ,
ਜਲ ਬਿਨਾ ਗੜਵੀ 'ਚ ਮਿਸ਼ਰੀ ਘੋਲਦਾ ਹੈ।

ਜਿਹੜੀਆਂ ਪੈਰਾਂ ਦੇ ਹੇਠਾਂ ਧਰਤ ਹੀ ਨਾ,
ਇਹ ਬਾਸ਼ਿੰਦਾ ਓਸ ਬਸਤੀ ਕੋਲ ਦਾ ਹੈ।

ਜਾਲ ਉੱਤੇ ਚੋਗ ਚੁਗਦਾ ਵੇਖਿਆ ਮੈਂ,
ਪਰ ਪਰਿੰਦਾ ਉੜਨ ਖ਼ਾਤਰ ਤੋਲਦਾ ਹੈ।

ਇੱਕ ਦਿਨ ਸੁਣਿਆ ਮੈਂ ਝੁੱਗੀ ਵਾਲਿਆਂ ਤੋਂ,
ਕੌਣ ਸਾਨੂੰ ਥਾਂ ਕੁ ਥਾਂ ਤੇ ਰੋਲਦਾ ਹੈ?

ਰਹਿਣ ਦੇ ਤੂੰ ਫੋਕੀਆਂ ਹਮਦਰਦੀਆਂ ਨੂੰ,
ਫਿਰ ਕਹੇਂਗਾ ਮੇਰੇ ਪਰਦੇ ਫ਼ੋਲਦਾ ਹੈ।

139