ਪੰਨਾ:ਸੁਨਹਿਰੀ ਕਲੀਆਂ.pdf/311

ਇਹ ਸਫ਼ਾ ਪ੍ਰਮਾਣਿਤ ਹੈ

(੨੯੧)

ਵਾਜ ਤੇਰੀ ਵਿਚ ਅਜਬ ਸਫ਼ਾਈ,
ਸ਼ੀਸ਼ੇ ਵਾਂਗੂੰ ਰੱਬ ਬਣਾਈ!
ਜਦ ਏਹ ਸ਼ੀਸ਼ਾ ਸਾਹਵੇਂ ਆਵੇ,
ਸੁਰਤ ਤੇਰੀ ਸਾਫ਼ ਦਿਖਾਵੇ!
ਮੈਨੂੰ ਏਸੇ ਸ਼ੀਸ਼ੇ ਅੰਦਰ,
ਦਿਸਦੀ ਤੇਰੀ ਸ਼ਕਲ ਸਕੰਦਰ!
ਸੁੰਦਰ ਬੋਲ ਰਸੀਲਾ ਥਿਰਕੇ,
ਸਾਹਵੇਂ ਆਵੇਂ ਤੂੰ ਫਿਰ ਫਿਰਕੇ!
ਵਾਜ ਤੇਰੀ ਵਿਚ ਖਿੱਚ ਅਨੋਖੀ,
ਮਰ ਮਰ ਜਾਂਦੇ ਸੁਣਕੇ ਦੇਖੀ!
'ਸ਼ਰਫ਼' ਮੋਈ ਮੈਂ ਸੁਣਕੇ ਜੀਵਾਂ,
ਆਬ ਹਯਾਤ ਪਿਆਲਾ ਪੀਵਾਂ!

--੦--

ਅੱਖੀਆਂ ਤੇ ਦਿਲ

ਬੜੇ ਧਵ੍ਹੇਂ ਦੇ ਨਾਲ ਇਹ ਕਿਹਾ ਦਿਲ ਨੇ:-
'ਲਾਹੋ' ਸਿਰੋਂ ਖ਼ੁਮਾਰ ਦਾ ਭਾਰ ਅੱਖੀਓ!
ਸਣੇ ਕਾਕਿਆਂ ਆਕਿਆਂ ਵਾਂਗ ਮੇਰਾ,
ਤੁਸਾਂ ਛੱਡਿਆ ਰੋਹਬ ਵਿਸਾਰ ਅੱਖੀਓ!
ਮੇਰਾ ਰਾਜ ਸਰੀਰ ਦੇ ਦੇਸ਼ ਅੰਦਰ,