ਪੰਨਾ:ਸੁਨਹਿਰੀ ਕਲੀਆਂ.pdf/310

ਇਹ ਸਫ਼ਾ ਪ੍ਰਮਾਣਿਤ ਹੈ

(੨੯੦)

ਕਰਨ ਬਖੇੜੇ ਚਿਟੀਆਂ ਚਿਟੀਆਂ,
ਪੱਥਰ ਮਾਰਨ ਮੈਨੂੰ +ਗਿਟੀਆਂ।
ਐਸੀ ਆਕੇ ਕਾਲੀ ਵਰਤੀ,
ਬਦਲੇ, ਦੋਵੇਂ ਅੰਬਰ ਧਰਤੀ।
ਪ੍ਰੇਮ ਸਿੰਧ ਵਿਚ ਭਾਰੀ ਤਰਦੇ,
ਦਿਨ ਸਾਰਾ ਰਹੇ ਦਰਸ਼ਨ ਕਰਦੇ।
ਬਰਦੀ ਪਾ ਹੁਣ ਕਾਲੀ ਕਾਲੀ,
ਆ ਗਈ ਰਾਤ ਜੁਦਾਈਆਂ ਵਾਲੀ।
ਪੈ ਗਿਆ ਡਾਢਾ ਜ਼ੁਲਮ ਹਨੇਰਾ,
ਨਜ਼ਰੀ ਆਵੇ ਮੁਖ ਨਾ ਤੇਰਾ।
ਸੂਰਤ ਤੇਰੀ ਹੋ ਗਈ ਓਹਲੇ,
ਰੋ ਰੋ ਅੱਖਾਂ ਮੋਤੀ ਡੋਹਲੇ।
ਕੰਤ, ਵਿਛੁੰਣੀ ਬੈਠ ਉਰਾਰੋਂ,
ਲਾਂ ਕਨਸੋਆਂ ਤੇਰੀਆਂ ਪਾਰੋਂ।
ਸੁਣ ਸੁਣ ਤੇਰਾ ਛੜਾ ਅਵਾਜ਼ਾ,
ਕੰਵਲ, ਦਿਲੇ ਦਾ ਹੋਵੇ ਤਾਜ਼ਾ,
ਉੱਚੀ ਉੱਚੀ ਜਾਂ ਤੂੰ ਬੋਲੇਂ,
ਮੀਟੇ ਪੱਤੇ ਸਾਰੇ ਖੋਲ੍ਹੇਂ।
ਭਾਵੇਂ ਮੈਨੂੰ ਨਜ਼ਰ ਨਾ ਆਵੇਂ,
ਪਰ ਜਦ ਉੱਚੀ ਬੋਲ ਸੁਣਾਵੇਂ।


+ਤਾਰਿਆਂ ਦਾ ਗੁੱਛਾ।