ਪੰਨਾ:ਸੁਨਹਿਰੀ ਕਲੀਆਂ.pdf/307

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੭)

ਸੁੱਟ ਰਸਾਇਨ ਨਿਗ੍ਹਾ ਪਵਿੱਤਰ ਪਰਬਤ ਸੋਨਾ ਕਰਦੇ,
'ਸ਼ਰਫ਼' ਵਿਖਾਵਨ ਇਕ ਤਿਲ ਅੰਦਰ ਸੂਰਜ ਚੰਦ ਸਤਾਰੇ।

———

ਜਿਉਂ ਕਰ ਬੇੜੀ ਪਾਣੀ ਅੰਦਰ, ਕਰਦੀ ਹੈ ਇਹ ਕਾਰੇ।
ਆਪ ਰਹੇ ਵਿਚ ਪਾਣੀ ਗਲਦੀ ਪਰ ਲੋਕਾਂ ਨੂੰ ਤਾਰੇ,
ਓਹਧੇ ਵਾਂਗੂੰ ਕਰਨੀ ਵਾਲੇ ਆਪ ਜ਼ੁਲਮ ਵਿਚ ਰਹਿ ਕੇ।
'ਸ਼ਰਫ਼' ਜਹੇ ਲਖ ਪਾਪੀਆਂ ਦੇ ਨੇ ਕਰਦੇ ਪਾਰ ਉਤਾਰੇ,

———

ਖ਼ਾਲ ਸੁੰਦ੍ਰੀ ਸ਼ਾਇਰ ਖ਼ਿਆਲ ਰੰਗੇ,
ਰੰਗ ਵਾਲੜੇ ਕੱਪੜੇ ਸ਼ਾਲ ਰੰਗਣ।
ਵਸਮੇਂ, ਮਹਿੰਦੀਆਂ ਲੋਕ ਖ਼ਿਜ਼ਾਬ ਲਾ ਲਾ,
ਬੱਗੇ ਹੋਏ ਹੋਏ ਆਪਣੇ ਵਾਲ ਰੰਗਣ।
ਕਿਰਨਾਂ ਸੂਰਜੀ ਅੰਬਰੋਂ ਕਿਰ ਕਿਰ ਕੇ,
ਹੀਰੇ, ਪੰਨੇ, ਫ਼ਿਰੋਜ਼ੇ ਤੇ ਲਾਲ ਰੰਗਣ।
ਹੁੰਦੇ ਰੰਗ ਇਹ ਅੰਤ ਪਰਾਹਵਣੇ ਨੇ,
ਭਾਵੇਂ ਏਨ੍ਹਾਂ ਨੂੰ ਕੇਡੇ ਸੰਭਾਲ ਰੰਗਣ।
ਪਿਆਰੇ ਰੱਬ ਦੇ ਨਾਮ ਤੋਂ ਕੋਰਿਆਂ ਨੂੰ,
ਜਹੇ ਨਿਗ੍ਹਾ-ਪਵਿੱਤਰ ਦੇ ਨਾਲ ਰੰਗਣ।
'ਸ਼ਰਫ' ਮਰਨ ਦੇ ਬਾਦ ਭੀ ਲੱਥਦੀ ਨਹੀਂ,
ਚਾੜ੍ਹ ਦੇਂਦੇ ਨੇ ਐਸੀ ਕਮਾਲ ਰੰਗਣ।