ਪੰਨਾ:ਸੁਨਹਿਰੀ ਕਲੀਆਂ.pdf/305

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੫)

ਲਾਕੇ ਟਿੱਲ ਕਾਨੂੰਨ ਦਾ ਕੁੱਲ ਓਹਨੇ,
ਕਰੜੀ ਆਪਣੇ ਵਲੋਂ ਸਜ਼ਾ ਦਿੱਤੀ
ਪਰ ਜੇ ਮੋਤੀਆਂ ਵਾਲਿਆ ਸੱਚ ਪੁਛੇਂ,
ਮੇਰੀ ਜ਼ੁਲਮ ਤੋਂ ਜਾਨ ਛੁਡਾ ਦਿੱਤੀ
ਭਾਰਤ ਮਾਤ ਦੇ ਤਾਜ ਦੀ ਕਸਮ ਮੈਨੂੰ,
ਜੇਕਰ ਦੁੱਖਾਂ 'ਚ ਲਓ ਇਮਤਿਹਾਨ ਮੇਰਾ।
ਕਰੇ ਬੱਤੀ ਕਰੋੜ ਦੀ ਵੱਸੋਂ ਅੰਦਰ।
ਨਾਂ ਕੋਈ ਟਾਕਰਾ ਕਦੀ ਇਨਸਾਨ ਮੇਰਾ।
ਮੇਰੇ ਦਰਦ ਤੇ ਦੁੱਖ ਦੀ ਸਤਰ ਵਿੱਚੋਂ,
ਦੋ ਵਰਿਹਾਂ ਦੀ ਕੈਦ ਏਹ ਜ਼ੇਰ ਹੈ ਇੱਕ
ਸਤ ਸੌ ਤੀਹ ਦਿਨ ਦੀ ਚੱਕੀ ਝੌਵਨੀ ਇਹ,
ਮੇਰੇ ਵਿੰਗਿਆਂ ਲੇਖਾਂ ਦਾ ਫੇਰ ਹੈ ਇੱਕ
ਪੀਹਣਾ ਜੇਹਲ ਦੇ ਮਣਾਂ ਮੂੰਹ ਦਾਣਿਆਂ ਦਾ,
ਮੇਰੇ ਹੰਝੂ ਦੇ ਬੋਹਲ 'ਚੋਂ ਸੇਰ ਹੈ ਇੱਕ
ਰਾਤਾਂ ਕਾਲੀਆਂ ਜੇਹਲ ਨਿਵਾਸ ਦੀਆਂ,
ਬੀਤੇ ਦਿਨਾਂ ਦੀ ਮੇਰੀ ਉਸ਼ੇਰ ਹੈ ਇੱਕ
ਛੇਤੀ ਹੁਕਮ ਹਜ਼ੂਰ ਸੁਣਾਓ ਮੈਨੂੰ,
ਨਿਕਲੇ ਘੁੱਟਿਆ ਹਿਰਖ ਅਰਮਾਨ ਮੇਰਾ।
ਕਿਤੇ ਨਿਆਂ ਨੂੰ ਤੁਸੀ ਵੀ ਭੁੱਲਣਾ ਨਾਂ,
ਕਰਨਾ ਫੈਸਲਾ ਨੋਕ ਜ਼ਬਾਨ ਮੇਰਾ।
ਲਿਖਿਆ ਜੱਜ ਨੇ ਬੜੀ ਦੁਖਿਆਰ ਹੈਂ ਤੂੰ,
ਐਪਰ ਇਸਤ੍ਰੀ ਜੋ ਅਕਲਮੰਦ ਹੋਵੇ