ਪੰਨਾ:ਸੁਨਹਿਰੀ ਕਲੀਆਂ.pdf/297

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੭ )

ਪੰਡ ਹਿਰਸਾਂ ਦੀ ਸਿਰ ਤੇ ਚੁਕਕ,
ਉਮਰ ਗਵਾਵੇਂ ਭੰਗ ਦੇ ਭਾੜੇ।
ਆਪੇ ਸਾਰੇ ਪਰਖ ਲਵੇਂਗਾ,
ਜਿਸ ਦਿਨ ਲਗੀਆਂ ਅੱਖੀਆਂ ਤਾੜੇ।
ਵੇਖ ਕਿਸੇ ਨੂੰ ਪਾਸੇ ਲੂਸੇਂ,
ਤੈਨੂੰ ਸਾੜਨ ਤੇਰੇ ਸਾੜੇ।
ਹਸ ਹਸ ਕੇ ਹੈਂ ਬਦੀਆਂ ਕਰਦਾ,
ਨੇਕੀਆਂ ਵਲੋਂ ਪੈਣ ਦੁਗਾੜੇ।
ਪਰਖੇ ਜਾਸਨ ਅਮਲ ਜ਼ਰੂਰੀ,
ਝੂਠੇ ਜਾਣ ਨਾ ਇਹ ਅਵਾੜੇ।
'ਸ਼ਰਫ਼' ਕਰੀਂ ਇਕ ਯਾਦ ਖ਼ੁਦਾ ਦੀ,
ਮਗਰੋਂ ਲਾਹ ਦੇ ਹੋਰ ਪੁਆੜੇ ।

ਖਰੀਆਂ ਗੱਲਾਂ



ਲੋਹਾ ਅਸਲ ਤਲਵਾਰ ਦਾ ਹੋਵੇ ਦੂਹਰਾ,
ਅਸਲ ਨਸਲ ਦੇ ਆਦਮੀ ਝੁੱਕਦੇ ਨੇ ।
ਵੇਲਾ ਘੁੱਸਿਆ ਕਦੀ ਨਾਂ ਹੱਥ ਆਵੇ,
ਚੱਲੇ ਤੀਰ ਨਾਂ ਚਿੱਲਿਓਂ ਰੁੱਕਦੇ ਨੇ।
ਔਖੀ ਬਣੀ ਤੇ ਨਜ਼ਰ ਚੁਰਾ ਜਾਂਦੇ,
ਜਿਹੜੇ ਅੱਖੀਆਂ ਤੇ ਪਹਿਲੋਂ ਚੁੱਕਦੇ ਨੇ।