ਪੰਨਾ:ਸੁਨਹਿਰੀ ਕਲੀਆਂ.pdf/296

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੬)

ਤਿੱਖੀ ਤਿੱਖੀ ਅੱਖੇ, ਨਾਲੇ ਵੇਖਦਾ ਹੈ ਸੁੱਤਿਆਂ ਨੂੰ,
ਨੂਰੀ ਦੇ +ਟੇਰੇ ਉੱਤੋਂ ਨਾਲੇ ਕਿਰਨਾਂ ਅਟੇਰਦਾ!
ਉੱਠ ਉੱਠ ਲੁੱਟਦੇ ਪਏ ਰੱਬ ਦੇ ਖ਼ਜ਼ਾਨਿਆਂ ਨੂੰ,
ਰਾਹ ਜਿਨ੍ਹਾਂ ਲੱਭ ਲੀਤਾ ਕਰਮਾਂ ਦੇ ਢੇਰਦਾ!
ਛੋਲ੍ਹੀ ਛੋਲ੍ਹੀ ਜਾਗ ਤੂੰ ਭੀ ਪੀਆ ਨੂੰ ਰਿਝਾ ਪਿਆਰੇ,
ਘਾਪਾ ਪੂਰਾ ਹੋਣਾ ਨਹੀਓਂ ਪਿੱਛੋਂ ਏਹ ਵੇਰ ਦਾ!
ਜਾਹ 'ਸ਼ਰਫ਼' ਪੁੱਛ ਵੇਖ ਰੱਬ ਦੇ ਪਿਆਰਿਆਂ ਨੂੰ,
ਕੇਡੇ ਗੁਣ ਰੱਖਦਾ ਏ ਜਾਗਣਾ ਸਵੇਰ ਦਾ!

ਸਾੜੇ


ਏਹ ਜਗ ਜਿਊਣਾ ਚਾਰ ਦਿਹਾੜੇ ,
ਕਾਹਨੂੰ ਪਾਵੇਂ ਐਡੇ ਛਾੜੇ।
ਸਭ ਕੁਝ ਰਹਿਸੀ ਏਥੇ ਤੇਰਾ,
ਅੱਭਰ ਮਾਰੇਂ ਐਡੇ ਧਾੜੇ ।
ਉੱਚਿਆਂ ਮਹਿਲਾਂ ਵਾਲਿਆ ਬੀਬਾ,
ਨਜ਼ਰ ਕਰੇਂ ਜੇ ਤੂੰ ਪਿਛਵਾੜੇ।
ਵਿਚ ਕਬਰਾਂ ਦੇ ਸੁੱਤੇ ਜਾਪਨ,
ਤੇਰੇ ਜਹੇ ਕਈ ਲਾੜੀਆਂ ਲਾੜੇ।

+ਟੇਰਾ ਜਿਹਦੇ ਉਤੇ ਸੂਤ ਦੀਆਂ ਅੱਟੀਆਂ ਪਾਕੇ ਅਟੇਰਦੇ ਨੇ ।