ਪੰਨਾ:ਸੁਨਹਿਰੀ ਕਲੀਆਂ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਦਸਮ ਗੁਰੂ ਦੀ ਗੋਦ ਵਿੱਚ ਖੇਡਦੀ ਰਹੀ,
ਉਨ੍ਹਾਂ ਪਾਲਿਆ ਲਾਡਲੀ ਜਾਣਕੇ ਵੇ!
ਕੀਤੀ 'ਫੂਲ ਖ਼ਣਵਾਦੇ' ਨੇ ਕਦਰ ਮੇਰੀ,
ਮੈਨੂੰ ਫੁੱਲਾਂ ਤੋਂ ਸੋਹਲ ਪਛਾਣਕੇ ਵੇ!
ਆਵੇ ਯਾਦ ਦਰਬਾਰ ਰਣਜੀਤ ਸਿੰਘ ਦਾ,
ਮੇਰੀ ਜਾਨ ਲੈ ਜਾਂਦਾ ਏ ਰਾਣਕੇ ਵੇ !

ਖੁਲ੍ਹੇ ਕੇਸ ਪਰਾਂਦੜਾ ਹੱਥ ਫੜਿਆ,
ਏਸੇ ਚੌਂਕ ਗਵਾਚੇ ਨੇ ਫੁੱਲ ਮੇਰੇ !
ਗੱਲਾਂ ਔਂਦੀਆਂ ਮਿੱਠੀਆਂ ਯਾਦ ਜਿਸ ਦਮ,
ਓਦੋਂ ਇਸਤਰ੍ਹਾਂ ਜੁੜਦੇ ਨੇ ਬੁੱਲ੍ਹ ਮੇਰੇ:-

  • ਮੇਰੇ ਮਾਹੀ ! ਮੈਂ ਮੋਈ ਮੁਹਾਰ ਮੋੜੀਂ,

ਬਣਕੇ ਬਾਲ ਮੁਆਤੜਾ ਬਾਲ ਬੈਠੀ !
ਪੀਆ ! ਪਾਲ ਪਰੀਤ ਪ੍ਰੇਮ ਪਿਆਰੀ,
ਬਨ ਬਨ ਬੰਨੀ ਬਾਲਮ ਭਾਲ ਬੈਠੀ !
ਭੁੱਲੀ ਭੁੱਲ ਭੁਲਾਵੜੇ ਭਲੀ ਭੋਲੀ,
ਮੋਈ ਮੋਈ ਮੁਹਾ ਮੈਂ ਮਾਲ ਬੈਠੀ !
ਬਾਲੀ-ਬਣ ਬੁਲਬੁਲ ਫੁੱਲੀ ਫੁੱਲ ਬਣ ਬਣ,
ਮਰ ਮਰ ਪ੍ਰੀਤ ਪਰੀਤਮਾਂ ਪਾਲ ਬੈਠੀ !


  • ਬੁੱਲ੍ਹ ਜੁੜਨੇ-ਇਸ ਬੈਂਤ ਵਿਚ ਜਿਤਨੇ ਸ਼ਬਦ ਹਨ ਉਨ੍ਹਾਂ ਦੇ

ਉਚਾਰਨ ਕਰਨ ਨਾਲ ਬੁੱਲ੍ਹ ਜੁੜ ਜਾਂਦੇ ਹਨ ।