ਪੰਨਾ:ਸੁਨਹਿਰੀ ਕਲੀਆਂ.pdf/288

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੮)

ਹੁਸਨ ਹਕੂਮਤ


ਕਿੱਸਾ ਇਹ ਅਚਰਜ ਇੱਕ ਆਪ ਨੂੰ ਸੁਨਾਵਨਾ ਹਾਂ,
ਜੇਹੜਾ ਤੁਸਾਂ ਸਣਿਆ ਨਹੀਂ ਕਦੀ ਸੰਸਾਰ ਵਿੱਚ।
ਲੌਢੇ ਵੇਲੇ ਲੰਮਾ ਪਿਆ ਮੰਜੇ ਉੱਤੇ ਪੜ੍ਹਦਾ ਸਾਂ,
ਕਿਸੇ ਨੇ ਛਪਾਯਾ ਹੋਇਆ ਹੈਸੀ ਅਖ਼ਬਾਰ ਵਿੱਚ।
ਇੱਕ ਪਾਸੇ ਸ਼ਾਹੀ ਦੂਜੇ ਵੱਲ ਹੁਸਨ ਰੱਖਯਾ ਏ,
ਮੇਰੀ ਪਿਆਰੀ ਜ਼ਿੰਦਗੀ ਲਈ ਜੰਗ ਦੇ ਬਪਾਰ ਵਿੱਚ।
ਦੱਸੋ ਤੁਸੀ ਦੋਹਾਂ ਵਿੱਚੋਂ ਕੇਹੜੀ ਇੱਕ ਚੀਜ਼ ਲਵਾਂ?
ਲਾਭ ਮੈਨੂੰ ਬਹੁਤੇ ਹੈਣ ਜਾਚੋ ਕੇਹੜੀ ਕਾਰ ਵਿੱਚ।
ਪੜ੍ਹ ਪੜ੍ਹ ਪਰਚੇ ਨੂੰ ਮੱਤੂ ਹੋਇਆ ਸੌ ਗਿਆ ਮੈਂ,
ਮੰਗ ਉਹਦੀ ਰੱਖਕੇ ਦਿਮਾਗ਼ ਦੇ ਪਟਾਰ ਵਿੱਚ।
ਵੇਂਹਦਾ ਵੇਂਹਦਾ ਸੁਫਨੇਦੇ ਉੱਚੇ ਉੱਚੇ ਸ਼ਹਿਰ ਸੋਹਣੇ,
ਥਕ ਟੁੱਟ ਪੁੱਜ ਗਿਆ ਭਾਗਾਂ ਦੇ ਬਜ਼ਾਰ ਵਿੱਚ।
ਡਿਠਾ ਓਥੇ ਜੋ ਵੀ ਮੰਗੋ, ਸੋਈ ਓਥੋਂ ਮਿਲਦਾ ਸੀ,
ਹੇਰ ਫੇਰ ਰਤੀ ਨਾਂ ਸੀ ਹੱਕ ਦੇ ਵਿਹਾਰ ਵਿੱਚ।
ਦਿੱਤਿਆਂ ਵੀ ਹੋਵੇ ਚੌਣੀ ਹਰ ਇੱਕ ਸ਼ੈ ਓਥੇ,
ਡਿੱਠਾ ਇਹ ਵਧੀਕ ਵਾਧਾ ਹਰੀ ਦੇ ਭੰਡਾਰ ਵਿੱਚ।
ਜੰਗ ਤੇ ਬਹਾਦਰੀ ਦਾ ਡਿੱਠਾ ਇਕ ਦੇਵਤਾ ਮੈਂ,
ਖ਼ੂਨੀ ਨੈਂ ਵਗਦੀ ਸੀ ਓਹਦੀ ਤਲਵਾਰ ਵਿੱਚ।