ਪੰਨਾ:ਸੁਨਹਿਰੀ ਕਲੀਆਂ.pdf/286

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੬)

ਮਤੇ ਕੁਝ ਹੋਰ ਮੁਸੀਬਤ ਪਾਵੇਂ,
ਏਨੇ ਤੋਂ ਭੀ ਕਿਤੇ ਰਖਾਵੇਂ।
ਹੁਣ ਸਭ ਮੇਰੀਆਂ ਸ਼ਰਮਾਂ ਤੈਨੂੰ,
ਜਿੱਦਾਂ ਚਾਹੇਂ ਰੱਖੀਂ ਮੈਨੂੰ।
'ਸ਼ਰਫ਼' ਤੇਰਾ ਇਕ ਅਦਨਾ ਬੰਦਾ,
ਗਲੇ ਗੁਲੱਮ ਤੇਰੇ ਦਾ ਫੰਧਾ ।

ਫੁੱਲ ਦਾ ਗਿਲਾ


ਮੇਰੀ ਜਾਨ ਬਹਾਰ ਪਿਆਰੀਏ ਨੀ,
ਪਲ ਪਲ ਯਾਦ ਆਵੇ ਤੇਰਾ ਆ ਜਾਣਾ।
ਗੂੜੀ ਨੀਂਦਰੇ ਸਬਜ਼ਿਆਂ ਸੁੱਤਿਆਂ ਨੂੰ,
ਟੁੰਬ ਟੁੰਬ ਕੇ ਪੈਰ, ਜਗਾ ਜਾਣਾ।
ਨਾਜ਼ਕ ਕੂਲੀਆਂ ਸੁਹਲ ਹਰਿਆਵਲਾਂ ਦਾ,
ਸੁੰਦਰ ਮਖ਼ਮਲੀ ਫ਼ਰਸ਼ ਵਿਛਾ ਜਾਣਾ।
ਸਾਡੇ ਬਾਗ਼ ਚੋਂ ਲੰਘਦੀ ਲੰਘਦੀ ਨੇ,
ਜਾਦੂ ਨਿਗਹ ਦਾ ਜੇਹਾ ਚਲਾ ਜਾਣਾ।
ਦੀਦੇ ਖੋਲ੍ਹਕੇ ਕੂਬਲਾਂ ਸੁੱਤੀਆਂ ਦੇ,
ਨਾਜ਼ਕ ਟਾਹਣੀਆਂ ਉੱਤੇ ਬਿਠਾ ਜਾਣਾ।