ਪੰਨਾ:ਸੁਨਹਿਰੀ ਕਲੀਆਂ.pdf/284

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੪ )

ਮਿੱਟੀ ਹੋਰ ਮਸੀਬਤ ਪੌਂਦੀ,
ਬਣ ਅਠੂਹੇਂ ਡੰਗ ਚਲੌਂਦੀ।
ਨੈਂ ਉੱਤੇ ਮੈਂ ਜੇਕਰ ਜਾਵਾਂ,
ਜਾ ਸਵਾਲ ਮੱਛੀ ਨੂੰ ਪਾਵਾਂ।
ਐਸ ਵੇਲੇ ਹਾਂ ਮੈਂ ਬੁਰਿਹਾਲਾ,
ਪੈਸਾ ਦੇ ਇਕ ਚਾਨੇ ਈ ਵਾਲਾ।
ਜੇ ਓਹ ਬੈਠੀ ਹੋਇ ਕਿਨਾਰੇ,
ਵੇਖ ਮੈਨੂੰ ਉਹ ਟੁੱਬੀ ਮਾਰੇ।
ਜੇ ਕਿਧਰੋਂ ਇਕ ਪੈਸਾ ਮਿਲਦਾ,
ਮਿਟ ਜਾਵੇ ਕੁਝ ਸੰਸਾ ਦਿਲਦਾ।
ਕਈ ਦਲੀਲਾਂ ਚਿੱਤ ਦੁੜਾਵੇ,
ਹਾਏ ਏਹ ਕਿਤੇ ਗਵਾਚ ਨ ਜਾਵੇ।
ਪਲ ਪਲ ਵੇਖਾਂ ਮਲ ਮਲ ਅੱਖਾਂ,
ਮੁੱਠਾਂ ਦੇ ਵਿਚ ਘੁਟ ਘੁਟ ਰੱਖਾਂ।
ਉਹ ਭੀ ਭਾਗ ਮੇਰੇ ਦਾ ਪੱਤਾ,
ਮੁਠ ਵਿੱਚ ਹੋਵੇ ਏਡਾ ਤੱਤਾ।
ਦਿਲ ਮੇਰੇ ਤੇ ਛਾਲਾ ਪਾਵੇ,
ਓੜਕ ਕਿਧਰੇ ਗੁਮ ਹੋ ਜਾਵੇ।
ਮਾਰੇ ਕਿਧਰੇ ਆਪ ਘੁਝਾਨੀ,
ਦਿਲ ਵਿੱਚ ਗ਼ਮ ਦੀ ਰਹੇ ਨਿਸ਼ਾਨੀ।
ਏਹੋ ਜੇਹਾ ਭਾਗ ਬਣਾਯਾ,
ਤੈਨੂੰ ਕੁਝ ਖਿਆਲ ਨਾ ਆਯਾ ?