ਪੰਨਾ:ਸੁਨਹਿਰੀ ਕਲੀਆਂ.pdf/281

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੧)

ਹੈ ਜਗ ਚੌਖਟਾ ਆਪ ਦੀ ਮੂਰਤੀ ਦਾ,
ਜ਼ੱਰੇ ਜ਼ੱਰੇ ਦੇ ਸ਼ੀਸ਼ੇ ਵਿਚ ਵੱਸਦੇ ਓ।
ਜਾਓ ਦਮ ਮਾਰੋ ਕਾਲੀ ਨਾਗ ਅੱਗੇ,
ਏਸ ਡੇਢ ਗਿਠ ਨਾਪ ਦੀ ਬੰਸਰੀ ਦਾ,
ਹੁਣ ਮੈਂ ਆਪਣੇ ਵੈਣਾਂ ਦੁਖਿਆਰਿਆਂ ਤੋਂ,
ਕੰਮ ਲਵਾਂਗੀ ਆਪ ਦੀ ਬੰਸਰੀ ਦਾ।
ਸਖੀਓ ਮੇਰੀਓ! ਰਾਧਾਂ ਨ ਕਹੋ ਮੈਨੂੰ,
ਹੁਣ ਮੈਂ ਹੋਰ ਕਲਬੂਤ ਵਿਚ ਪਈ ਜੇ ਨੀ।
ਅੱਗੇ ਕਿਸ਼ਨ ਨੂੰ ਢੂੰਡਦੀ ਲੱਭਦੀ ਸਾਂ,
ਹੁਣ ਮੈਂ ਆਪ ਕਿ੍ਰਸ਼ਨ ਹੋ ਗਈ ਜੇ ਨੀ।
ਟੁੱਟਾ ਬੁਲਬੁਲਾ ਦੂਈ ਦੀ ਵੀ ਨਿਕਲੀ,
ਸਾਗਰ ਨਾਲ ਹੋ ਗਈ ਇਕ-ਮਈ ਜੇ ਨੀ ।
ਆਖਣ ਲਗ ਪਏ ਲੋਕ ਸੁਦਾਇਣ ਮੈਨੂੰ,
ਜਦੋਂ ਸੁੱਧ ਮੈਂ ਆਪਣੀ ਲਈ ਜੇ ਨੀ।
ਡਿੱਠਾ ਆਪਣੇ ਆਪ ਨੂੰ ਕ੍ਰਿਸ਼ਨ ਬਣਿਆਂ,
ਜਦੋਂ ਖੋਲ੍ਹੀਆਂ ਰਾਧਾਂ ਨੇ ਅਖੀਆਂ ਨੇ।
ਲੋਭ ਕੰਸ ਨੂੰ ਟੁਰੀ ਜਦ 'ਸ਼ਰਫ਼' ਮਾਰਨ,
ਝੁਰਮਟ ਪਾ ਲਿਆ ਮੋਹ ਦੀਆਂ ਸਖੀਆਂ ਨੇ।