ਪੰਨਾ:ਸੁਨਹਿਰੀ ਕਲੀਆਂ.pdf/276

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੬ )

ਵੇਖ ਏਹਨੂੰ ਮੈਂ ਕ੍ਯੋਂ ਹਾਂ ਸੜ ਦਾ?
ਪੈਰ ਏਹਦੇ ਜਾ ਕ੍ਯੋਂ ਨਹੀਂ ਫੜਦਾ?
ਦਿਲ ਅੰਦਰ ਸ਼ਰਮਿੰਦਾ ਹੋਯਾ,
ਤੋਬਾ ਕੀਤੀ, ਢਾਡਾ ਰੋਯਾ!
ਛੱਡੇ ਸਾਰੇ ਭੈੜੇ ਚਾਲੇ,
ਕੰਮ ਫੜੇ ਸਭ ਬਾਬੇ ਵਾਲੇ !
ਸਾਫ਼ ਬਣਾਕੇ ਦਿਲ ਦਾ ਥੇਵਾ,
ਉੱਕਰ ਲੀਤੀ ਉਸ ਤੇ ਸੇਵਾ!
ਪੰਡ 'ਸ਼ਰਫ਼' ਇਹ ਚਾਉਣੀ ਔਖੀ,
ਸ਼ੋਹਰਤ ਪਾਉਣੀ ਨਹੀਂ ਕੋਈ ਸੌਖੀ !

-:0:--


ਔਕੜਾਂ


ਨਿੱਕੇ ਨਿੱਕੇ ਵਹਿਣ ਆ ਕੇ ਡੋਬ ਦੇਂਦੇ ਜੀਅ ਮੇਰਾ,
ਬਣਕੇ ਹੰਝੂ ਅੱਖੀਆਂ 'ਚੋਂ ਵਹਿੰਦੀਆਂ ਨੇ ਔਕੜਾਂ!
ਵੇਖੋ ਲੋਕੋ ! ਸੜਨ ਲੱਗੀ ਪੈਲੀ ਮੇਰੀ ਮੀਂਹ ਅੰਦਰ,
ਗੜੇ ਵਾਂਗੂੰ ਸੱਧਰਾਂ ਤੇ ਢਹਿੰਦੀਆਂ ਨੇ ਔਕੜਾਂ!
ਆਉਂਦੀਏ ਹਨੇਰੀ ਤੇ ਕਲੇਜੇ ਧੁਖ ਉੱਠਦੀ ਏ,
ਆ ਆ ਮੇਰੇ ਸਾਹਵੇਂ ਜਦੋਂ ਬਹਿੰਦੀਆਂ ਨੇ ਔਕੜਾਂ!