ਪੰਨਾ:ਸੁਨਹਿਰੀ ਕਲੀਆਂ.pdf/274

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੪)

'ਦੇਖੋ ਜੀ, ਮੈਂ ਮਾਯਾ ਧਾਰੀ,
ਮਿਲਖ ਜਗੀਰ ਮੇਰੀ ਹੈ ਭਾਰੀ!
ਓਹ ਤਰਖਾਣ ਗ਼ਰੀਬ ਨਿਕਾਰਾ,
ਡੰਗ ਬਡੰਗੀ ਕਰੇ ਗੁਜ਼ਾਰਾ!
ਕਰਨ ਸਲਾਮਾਂ ਓਹਨੂੰ ਸਾਰੇ,
ਨਿੱਕੇ ਵੱਡੇ ਜਾਵਨ ਵਾਰੇ!
ਓਹਦੀ ਐਡੀ ਸ਼ੋਹਰਤ ਹੋਈ,
ਮੇਰੀ ਵਾਤ ਨ ਪੁੱਛੇ ਕੋਈ!
ਦੌਲਤ ਮੇਰੀ ਕੰਮ ਨ ਆਈ,
ਮੈਨੂੰ ਜੱਸ ਨ ਮਿਲਿਆ ਰਾਈ!
ਏਹ ਸਿਆਪੇ ਦਿਲ ਵਿਚ ਕਰਦਾ,
ਓਹਦੇ ਸਾੜੇ ਹਰਦਮ ਮਰਦਾ!
ਇਕ ਦਿਨ ਕਰਨਾ ਐਸਾ ਹੋਯਾ,
ਰੱਬ ਸਬੱਬ ਅਜੇਹਾ ਢੋਯਾ!
ਬੁੱਢੇ ਕੋਲੋਂ ਲੰਘਦਾ ਹੋਯਾ,
ਕੋਲ ਬੁੱਢੇ ਦੇ ਆਣ ਖਲੋਯਾ!
ਡਿੱਠਾ ਓਹਨੂੰ ਕੰਮ ਵਿਚ ਰੁੱਝਾ,
ਜ੍ਯੋਂ ਮੈਦੇ ਵਿਚ ਮੱਖਣ ਗੁੱਝਾ!
ਆਰੀ ਫੜਕੇ ਅੰਜ ਚਲਾਵੇ,
ਦਿਲੋਂ ਬਖ਼ੀਲੀ ਵੱਢ ਗੁਆਵੇ!
ਲੱਕੜ ਤੇ ਜਦ ਤੇਸਾ ਮਾਰੇ!
ਲੋਭ ਕ੍ਰੋਧ ਛਿੱਲੇ ਤਦ ਸਾਰੇ!