ਪੰਨਾ:ਸੁਨਹਿਰੀ ਕਲੀਆਂ.pdf/271

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੧)

ਹਾਇ ਓਹ ਮੇਰਾ ਯਾਰ ਪ੍ਯਾਰਾ,
ਗੁੰਮ ਹੋਯਾ ਏ ਰੋਸ਼ਨ ਤਾਰਾ!
ਆਣ ਪਵੇ ਜਦ ਓਹਦਾ ਝੌਲਾ,
ਰੋ ਕੇ ਕਰ ਲਾਂ ਦਿਲ ਨੂੰ ਹੌਲਾ!
ਦੁਨੀਆਂ ਵਾਲਾ ਬਾਗ਼ ਪਿਆਰਾ,
ਨਾਲ ਫੁੱਲਾਂ ਦੇ ਭਰਿਆ ਸਾਰਾ।
ਪਰ ਮੈਂ ਉਹਨਾਂ ਕੋਲੋਂ ਡਰਦਾ,
ਤਦੇ ਕਿਸੇ ਨੂੰ ਪਯਾਰ ਨ ਕਰਦਾ!
ਕਾਗ਼ਜ਼ ਦੇ ਏਹ ਫੁੱਲ ਨਿਰਾਲੇ,
ਬਿਨ ਖ਼ੁਸ਼ਬੂਓਂ ਭੜਕਾਂ ਵਾਲੇ!
'ਸ਼ਰਫ਼' ਇਨ੍ਹਾਂ ਤੋਂ ਹਰਦਮ ਡਰੀਏ,
ਨਾਲ ਇਨ੍ਹਾਂ ਦੇ ਪ੍ਯਾਰ ਨ ਕਰੀਏ!

ਸ਼ੋਹਰਤ ਦੀ ਈਰਖਾ


ਇੱਕ ਸ਼ਹਿਰ ਸੀ ਬੜਾ ਨਿਰਾਲਾ,
ਰੰਗ ਬਰੰਗੀ, ਮਹਿਲਾਂ ਵਾਲਾ!
ਸਾਫ਼ ਮਹੱਲੇ ਨਿਰਮਲ ਗਲੀਆਂ,
ਗਿਰਦਬਗਿਰਦ ਫ਼ਸੀਲਾਂ ਵਲੀਆਂ।
ਵੱਸਣ ਵਾਲੇ ਬੜੇ ਰੰਗੀਲੇ,
ਬਾਂਕੇ, ਟੇਡੇ, ਛੈਲ, ਛਬੀਲੇ!