ਪੰਨਾ:ਸੁਨਹਿਰੀ ਕਲੀਆਂ.pdf/269

ਇਹ ਸਫ਼ਾ ਪ੍ਰਮਾਣਿਤ ਹੈ

(੨੪੯)

ਫ਼ਰਸ਼ ਸੋਨੇ ਦਾ ਲਾਇਆ ਹੋਵੇ,
ਹੀਰੇ ਨਾਲ ਜੜਾਇਆ ਹੋਵੇ।
ਓਦ੍ਹੇ ਅੰਦਰ ਨ੍ਹਾਤਾ ਧੋਤਾ,
ਲਾਲ ਬਾਦਸ਼ਾਹ ਹੋਇ ਖਲੋਤਾ।
ਜਾਂ ਕੇਸਰ ਨੇ ਮੁਖ ਵਿਖਾਇਆ,
ਪਹਿਰੇਦਾਰਾਂ ਝੁਰਮਟ ਪਾਇਆ।
ਭੂੰ ਭੂੰ ਕਰਦੇ ਭੌਰੇ ਉੱਤੇ,
ਹੇਠਾਂ ਸੱਪ ਨਸ਼ੇ ਵਿੱਚ ਗੁੱਤੇ।
ਕੇਸਰ ਦੀ ਫੁਲਵਾੜੀ ਫੁੱਲੀ,
ਵਾਣ੍ਹ ਅੰਦਰ ਕਸਤੂਰੀ ਡੁੱਲ੍ਹੀ।
"ਸ਼ਰਫ਼" ਹਵਾ ਦਾ ਬੁੱਲਾ ਆਯਾ,

  • 'ਪਾਮ-ਪੁਰੇ' ਨੂੰ ਸੁਰਗ ਬਣਾਯਾ।

ਕਿਸੇ ਦੀ ਯਾਦ

ਯਾਦ ਆਏ ਜਦ ਮੈਨੂੰ ਪਯਾਰੇ,
ਦਿਲ ਦੇ ਛਾਲੇ ਫਿੱਸੇ ਸਾਰੇ!
ਸੋਹਣੀ ਸੋਹਣੀ ਭੋਲੀ ਭੋਲੀ,
ਮੋਹਣੀ ਮੂਰਤ ਮਿੱਠੀ ਬੋਲੀ!


  • ਕਸ਼ਮੀਰ ਵਿਚ ਇਕ ਪਿੰਡ ਹੈ, ਜਿਥੇ ਕੇਸਰ ਹੁੰਦਾ ਹੈ।