ਪੰਨਾ:ਸੁਨਹਿਰੀ ਕਲੀਆਂ.pdf/261

ਇਹ ਸਫ਼ਾ ਪ੍ਰਮਾਣਿਤ ਹੈ

(੨੪੧)

ਅਰਕ ਸਾਰੇ ਵਲਾਇਤੀ ਮੇਵਿਆਂ ਦਾ,
ਪੀਣ ਲਈ ਉਸ਼ੇਰ ਫ਼ਰਮਾਇਆ ਏ।
ਪੌਡਰ ਸੋਨੇ ਦਾ ਲੌਣਾ ਸੀ ਫਿੰਮਣੀ ਤੇ,
ਏਸੇ ਵਾਸਤੇ ਕੁੰਦਨ ਮਰਵਾਇਆ ਏ।
ਕੀਮ ਖ਼ਾਬ ਦਾ ਸੂਟ ਇਹ ਈਦ ਬਦਲੇ,
ਬੇਗ਼ਮ ਸਾਹਿਬਾ ਲਈ ਸਿਲਵਾਇਆ ਏ।
ਹੋਰ ਨਰਸ ਮੰਗਵਾਈ ਏ ਪੈਰਸੋਂ ਮੈਂ,
ਹਿੰਦੀ ਟਹਿਲਨ ਨੇ ਮਗਜ਼ ਖਪਾਇਆ ਏ।
ਕੁੱਤੇ ਲਈ ਚੁਬਾਰਾ ਬਣਵਾਕੇ ਤੇ,
ਅੰਦਰ ਬਿਜਲੀ ਦਾ ਪੱਖਾ ਲਵਾਇਆ ਏ।
ਅਰਬੀ ਨਸਲ ਦਾ ਟੱਟੂ ਇਕ ਨਿੱਕਾ ਜਿਹਾ,
ਨਿੱਕੇ ਛੋਕਰੇ ਲਈ ਮੰਗਵਾਇਆ ਏ।
ਕੱਥੂ ਵੱਲ ਸਨ ਨਿਕਲਦੇ ਸੱਤ ਆਨੇ,
ਢੱਗਾ ਓਸਦਾ ਕੁਰਕ ਕਰਵਾਇਆ ਏ।
ਓਹਦੇ ਲਈ ਸੀ ਦੁੱਧ ਦੀ ਬਾਂਧ ਕਰਨੀ,
ਬੂਟਾ ਪਾਮ ਦਾ ਨਵਾਂ ਲੁਵਾਇਆ ਏ।
ਦੱਸਾਂ ਕੀ ਮੈਂ ਐਤਕੀ ਬੰਕ ਅੰਦਰ,
ਪੰਜ ਲੱਖ ਕੁਲ ਜਮਾਂ ਕਰਾਇਆ ਏ।
ਚੌਦਾਂ ਆਨੇ ਦਿਹਾੜੀ ਦਾ ਰੇਟ ਕੀਤਾ,
ਤਾਂ ਭੀ ਕਿਰਤੀਆਂ ਬੜਾ ਸਤਾਇਆ ਏ।
ਧੂੜ ਪੈਰ ਦੀ ਨੂੰ ਬਾਜ਼ੇ ਮੂਰਖਾਂ ਨੇ,
ਚੁੱਕ ਚੁੱਕ ਕੇ ਸਿਰੀਂ ਚੜ੍ਹਾਇਆ ਏ।