ਪੰਨਾ:ਸੁਨਹਿਰੀ ਕਲੀਆਂ.pdf/258

ਇਹ ਸਫ਼ਾ ਪ੍ਰਮਾਣਿਤ ਹੈ

(੨੩੮)

ਪੈਰਾਂ ਹੇਠ ਲਿਤਾੜਦੇ ਲੋਕ ਭਾਵੇਂ,
ਸਹਿੰਦੇ ਦੁਖ ਨਾ ਫੇਰ ਭੀ ਰੱਜੀਏ ਨੀ।
ਛੱਜ ਛਾਨਣੀ ਪਾ ਪਾ ਜੱਗ ਛੱਟੇ,
ਸ਼ੁਹਰਤ ਝੱਲੀਏ ਕਦੀ ਨਾ ਭੱਜੀਏ ਨੀ।
ਦੂਤੀ ਲੋਕ ਜਿਉਂ ਜਿਉਂ ਪਾਉਂਦੇ ਸੁੱਕਣੇ ਨੇ,
ਤ੍ਯੋਂ ਤ੍ਯੋਂ ਮੌਤ ਨਿਸ਼ਾਨੇ ਤੇ ਵਜੀਏ ਨੀ।
ਪਿਸ ਪਿਸ ਕੇ ਚ`ਕੀ ਦੇ ਪuੜਾਂ ਅੰਦਰ,
ਜਪ ਜਪ ਯਾਰ ਦੇ ਨਾਮ ਨੂੰ ਗੱਜੀਏ ਨੀ।
ਖਾ ਖਾ ਮੁੱਕੀਆਂ ਹਿਜਰ ਵਿਚ ਗੁੱਝਨੇ ਹਾਂ,
ਸੜ ਸੜ ਠਾਰੀਏ ਹਿ`ਕ ਕੁਚੱਜੀਏ ਨੀ।
ਪੈਂਦੇ ਵਖਤ ਪੈਗ਼ੰਬਰੀ 'ਸ਼ਰਫ਼' ਸਾਨੂੰ,
ਤੈਨੂੰ ਸਾਰ ਕੀ ਪ੍ਰੇਮ ਦੀ ਖੱਜੀਏ ਨੀ?

ਬੱਚਾ ਪੰਘੂੜੇ ਵਿੱਚ

ਓਹੋ! ਮੈਂ ਹਾਂ ਕਿੱਥੇ ਆਇਆ?
ਏਹ ਕੀ ਮੈਨੂੰ ਰੱਬ ਵਿਖਾਇਆ?
ਜਿਸ ਪਾਸੇ ਮੈਂ ਲਾਂ ਕਨਸੋਵਾਂ,
ਸੁਣ ਸੁਣ ਬੁਰੀਆਂ ਭਿਣਖਾਂ ਰੋਵਾਂ!
ਚੁਪ ਕੀਤੀ ਸੀ ਦੁਨੀਆਂ ਮੇਰੀ,
ਕਿੱਥੇ ਸੁਟਿਆ ਉਮਰ ਹਨੇਰੀ?