ਪੰਨਾ:ਸੁਨਹਿਰੀ ਕਲੀਆਂ.pdf/252

ਇਹ ਸਫ਼ਾ ਪ੍ਰਮਾਣਿਤ ਹੈ

(੨੩੨)

ਰਤਾ ਵੇਖ ਖਾਂ *ਸਾਅਦੀ ਨੂੰ ਗਹੁ ਕਰਕੇ,
ਬੁੱਢੇ ਵਾਰੇ ਕੀ ਬਣਕੇ ਵਿਖਾ ਦਿੱਤਾ।
ਨੁਕਤਾ ਲੱਭਕੇ ਚੋਏ ਦੇ ਤੁਬਕਿਆਂ ਚੋਂ,
ਫੜਕੇ ਇਲਮ ਦਾ ਵਹਿਣ ਵਗਾ ਦਿੱਤਾ।
ਐਸਾ 'ਬੋਸਤਾਂ' ਲਾਯਾ 'ਸ਼ੀਰਾਜ਼' ਅੰਦਰ,
ਸਾਰਾ ਜੱਗ ਜਹਾਨ ਮਹਿਕਾ ਦਿੱਤਾ।
ਇਹਨੂੰ ਬੱਤੀਆਂ ਦੰਦਾਂ ਦੇ ਵਾਂਗ ਜਿਹੜੀ,
ਕੌਮ ਮਾਂਜਦੀ ਅਤੇ ਲਿਸ਼ਕਾਂਵਦੀ ਏ।
ਓਹਦਾ ਸਿੱਕਾ ਇਹ ਤੇਤੀ ਕ੍ਰੋੜ ਉੱਤੇ,
ਬਣਕੇ ਸ਼ਾਹੀ ਜ਼ਬਾਨ ਚਲਾਂਵਦੀ ਏ।
ਪੜ੍ਹਕੇ ਇਲਮ ਤੇ ਏਡਾ ਹੁਸ਼ਿਆਰ ਹੋ ਜਾ,
ਤਾਂ ਜੋ ਕਿਸੇ ਦੀ ਕਰੇ ਨਾਂ ਆਤਰੀ ਤੂੰ।
ਸਾਰੀ ਦੁਨੀਆਂ ਦੀ ਵਿੱਦਿਆ ਪੜ੍ਹੀਂ ਬੇਸ਼ਕ,
ਪਰ ਇਹ ਭੁੱਲੀਂ ਜ਼ਬਾਨ ਨਾਂ ਮਾਤਰੀ ਤੂੰ।
ਅਰਬੀ ਛਡ 'ਲਾਤੀਨੀ' ਸਿਖਾ ਦਿੱਤੀ,
ਵੇਖ 'ਤੁਰਕੀ ਕਮਾਲ' ਦੀ ਚਾਤਰੀ ਤੂੰ।
ਰੁੜ੍ਹ ਜਾਈਂ ਨਾ +'ਟੇਮਜ਼' ਦੀ ਕਾਂਗ ਅੰਦਰ,


  • ਸ਼ੇਖ ਸਾਅਦੀ ਸ਼ੀਰਾਜ਼ੀ ਨੇ ਚਾਲੀ ਸਾਲ ਦੀ ਉਮਰ ਵਿਚ ਝੁੱਗੀ ਦੇ ਚੋਏ ਵਿੱਚੋਂ ਬੂੰਦਾਂ ਡਿੱਗ ਡਿੱਗ ਕੇ ਛੱਪੜੀ ਬਣਨ ਦਾ ਨਜ਼ਾਰਾ ਵੇਖਕੇ ਵਿੱਦਿਆ ਪੜ੍ਹਨੀ ਸ਼ੁਰੂ ਕੀਤੀ ਤੇ ਕਮਾਲ ਦੀ ਕਵਿਤਾ ਅਰ ਅਨੇਕਾਂ ਪੁਸਤਕਾਂ ਲਿਖ ਗਏ। ਬੋਸਤਾਂ ਆਪ ਦੀ ਇਕ ਰਚਨਾ ਹੈ।

+ਟੇਮਜ਼ ਲੰਡਨ ਦਾ ਪ੍ਰਸਿੱਧ ਦਰਯਾ ਹੈ।