ਪੰਨਾ:ਸੁਨਹਿਰੀ ਕਲੀਆਂ.pdf/246

ਇਹ ਸਫ਼ਾ ਪ੍ਰਮਾਣਿਤ ਹੈ

(੨੨੬)

ਚੰਨ ਨਾਲ ਗੱਲਾਂ

ਚੜ੍ਹ ਵੇ ਚੰਦਾ ਕਰ ਰੁਸ਼ਨਾਈ,
ਮੈਂ ਹਾਂ ਤੈਨੂੰ ਵੇਖਣ ਆਈ!
ਪੌੜੀ - ਪੌੜੀ ਚੜ੍ਹਦੀ ਆਵਾਂ,
ਗੀਤ ਤੇਰੇ ਮੈਂ ਨਾਲੇ ਗਾਵਾਂ!
ਧੁਰ ਦੀ ਛੱਤੇ ਆਣ ਖਲੋਤੀ
ਅੱਖੋਂ ਕੇਰਾਂ ਰੋ ਰੋ ਮੋਤੀ!
ਪੱਬਾਂ ਭਾਰ ਖਲੋ ਕੇ ਦੇਖਾਂ,
ਨਿੰਮੋ ਝੂਣੀ ਹੋਕੇ ਵੇਖਾਂ!
ਵਿੱਚੋ ਵਿੱਚ ਪਿਆ ਤੜਫਾਵੇਂ,
ਅੰਬਰ ਉੱਤੇ ਨਜ਼ਰ ਨ ਆਵੇਂ!
ਖੜੀ ਚਿਰਾਂ ਦੀ ਮੱਲ ਬਨੇਰਾ,
ਖ਼ਾਲੀ ਦਿਸੇ ਚੁਬਾਰਾ ਤੇਰਾ!
ਖੜੀ .. ਖਲੋਤੀ ਭਾਵੇਂ ਅੱਕੀ,
ਨਜ਼ਰ ਨੇ ਮੇਰੀ ਤਾਂ ਵੀ ਥੱਕੀ!
ਮੈਂ ਤੱਤੀ ਹਾਂ ਬਿਰਹੋਂ-ਮਾਰੀ,
ਦੁਨੀਆਂ ਡਾਢੀ ਚੰਚਲਹਾਰੀ!
ਡਰਦੀ ਹਾਂ ਮੈਂ ਤੇਰੀ ਗੋਲੀ,
ਹੋਰ ਨਾਂ ਪੈ ਜਾਏ ਮੇਰੀ ਝੋਲੀ!