ਪੰਨਾ:ਸੁਨਹਿਰੀ ਕਲੀਆਂ.pdf/242

ਇਹ ਸਫ਼ਾ ਪ੍ਰਮਾਣਿਤ ਹੈ

(੨੨੨)

ਦੂਰੋਂ ਦੂਰੋਂ ਪਿਆ ਤਰਸਾਵੇਂ,
ਸਾਡੇ ਵੇਹੜੇ ਪੈਰ ਨ ਪਾਵੇਂ।
ਇਕ ਇਕ ਸੜੀ ਕਰੂੰਬਲ ਮੇਰੀ,
ਮੁੱਕੀ ਅਜੇ ਉਡੀਕ ਨ ਤੇਰੀ।
ਹੱਛਾ ਜਾਨੀ ਹੱਛਾ ਪਿਆਰੇ,
ਰਹਿਣ ਸਲਾਮਤ ਤੇਰੇ ਲਾਰੇ।
ਭਾਵੇਂ ਰੱਤ ਜਿਗਰ ਦੀ ਪੀਵਾਂ,
ਪਰ ਮੈਂ 'ਸ਼ਰਫ' ਏਹਨਾਂ ਤੇ ਜੀਵਾਂ।

ਕਲੀ ਤੇ ਤਾਰਾ

ਆ ਜਾ ਪਿਆਰੇ ਸੁੰਦਰ ਤਾਰੇ।
ਨਾਂ ਲਾ ਲਾਰੇ ਬੀਤੇ ਵਾਰੇ।
ਸੀਨੇ ਠਾਰੇ।
ਹੋਏ ਨਜ਼ਾਰੇ।
ਸੌਂ ਗਿਆ ਮਾਲੀ ਬਾਗ਼ ਹੈ ਖ਼ਾਲੀ।
ਰਾਤ ਵੀ ਕਾਲੀ ਸਭ ਦੇ ਵਾਲੀ।
ਖੋਲ੍ਹੇ ਬਾਰੇ,
ਪਾਸੇ ਚਾਰੇ।
ਜ਼ੋਰਾਂ ਤੇ ਹਿੱਲ ਹਿੱਲ ਪਤੇ।
ਲੜਨ ਕੁਪੱਤੇ ਖ਼ੈਰਾਂ ਸਤੇ।