ਪੰਨਾ:ਸੁਨਹਿਰੀ ਕਲੀਆਂ.pdf/234

ਇਹ ਸਫ਼ਾ ਪ੍ਰਮਾਣਿਤ ਹੈ

(੨੧੪)

ਪ੍ਰਦੇਸੀ

ਵਾਹਵਾ ਮੇਰਾ ਵਤਨ ਪਿਆਰਾ,
ਹਰ ਹਰ ਜ਼ੱਰਾ ਜਿਸ ਦਾ ਤਾਰਾ।
ਜਦ ਕੋਈ ਬੰਦਾ ਵਤਨੀ ਮਿਲਦਾ,
ਖਿੜ ਜਾਂਦਾ ਏ ਗ਼ੁੰਚਾ ਦਿਲ ਦਾ।
ਜਿਵੇਂ ਜਿਵੇਂ ਓਹ ਖ਼ਬਰਾਂ ਦੱਸੇ,
ਤਿਉਂ ਤਿਉਂ ਮੀਂਹ ਖੁਸ਼ੀ ਦਾ ਵੱਸੇ।
ਜਦ ਕੋਈ ਵੱਲ ਵਤਨ ਦੇ ਜਾਵੇ,
ਦਿਲ ਵਿਚ ਡਾਢੀ ਸੱਧਰ ਆਵੇ।
ਮੂੰਹ ਉਹਦਾ ਮੈਂ ਬਿਟ ਬਿਟ ਤੱਕਾਂ,
ਉਂਜ ਜ਼ਬਾਨੋ ਬੋਲ ਨ ਸੱਕਾਂ।
ਦਿਲ ਸੀਨੇ ਵਿਚ ਫੜ ਫੜ ਕਰਦਾ,
ਚੱਲੇ ਵੱਸ ਨਾ ਇਸ ਬੇ ਪਰ ਦਾ।
ਦੀਦ, ਵਿਛੁੰਨੇ ਦੀਦੇ ਚਿਰਦੇ,
ਅੱਖਾਂ ਵਿੱਚ, ਮਹੱਲੇ ਫਿਰਦੇ।
ਭਾਗ, ਜਿਨ੍ਹਾਂ ਦੇ ਖਰੇ ਸਵੱਲੇ,
ਚੱਲੇ ਦੇਸ ਪਿਆਰੇ ਵੱਲੇ।
ਜਿੱਥੇ ਹੱਸੇ ਭੁੜਕੇ ਖੇਡੇ,
ਦੌੜੇ ਭੱਜੇ ਖਾਧੇ ਠੇਡੇ।