ਪੰਨਾ:ਸੁਨਹਿਰੀ ਕਲੀਆਂ.pdf/217

ਇਹ ਸਫ਼ਾ ਪ੍ਰਮਾਣਿਤ ਹੈ

(੧੯੭)

ਸੁੰਦਰ, ਵਿੱਦ੍ਯਾ ਹੈ ਉਹ ਪਿਆਰੀ।
ਸੂਝ ਸਿਖਾਵੇ ਜੇੜ੍ਹੀ ਸਾਰੀ।

੫-
ਪੰਜਵੀਂ ਸਟੇ ਆਖ ਸੁਣਾਵੇ,
ਸਮਾਂ ਗੁਆਚਾ ਹੱਥ ਨਾ ਆਵੇ,
ਮੂਰਖ ਏਹਦੀ ਕਦਰ ਨਾ ਪਾਵੇ,
ਟਾਲ ਮਟੋਲੇ ਵਿੱਚ ਗਵਾਵੇ,
ਕਦਰ ਸਮੇਂ ਦੀ ਕਰ ਤੂੰ ਪਿਆਰੇ।
ਤੇਰੇ ਸਾਰੇ ਕੰਮ ਸਵਾਰੇ।

੬-
ਛੇਵੀਂ ਚੋਟੇ ਦੇਇ ਦੁਹਾਈ,
ਕਰੀਂ ਉਚਾਟੀ ਕਦੀ ਨਾ ਭਾਈ,
ਦਾ ਮੇਚ ਨੂੰ ਸਮਝੀ *ਦਾਈ,
ਏਹਨੇ ਸੌਖੀ ਉਮਰ ਲੰਘਾਈ
ਕੁੱਲੀ, +ਗੁੱਲੀ, ਜੁੱਲੀ ਅੰਦਰ।
ਭਾਰ ਭਰਮ ਵਿੱਚ ਬਣੀ ਸਿਕੰਦਰ।

੭-
ਰੋ ਰੋ ਆਖੇ ਸੱਤਵੀਂ ਵਾਰੀ,
ਰੱਖੀਂ ਹੁੱਬ ਵਤਨ ਦੀ ਪਿਆਰੀ,
ਦੂਜੇ ਦੇਸ ਉਸਾਰ ਅਟਾਰੀ,


  • ਹਦ। +ਰੋਟੀ।