ਪੰਨਾ:ਸੁਨਹਿਰੀ ਕਲੀਆਂ.pdf/204

ਇਹ ਸਫ਼ਾ ਪ੍ਰਮਾਣਿਤ ਹੈ

(੧੮੪)

ਰੁੱਠਾ ਲਵਾਂ ਮਨਾ ਮਾਹੀਆ,
ਸਾਡੇ ਵੇਹੜੇ ਆ ਮਾਹੀਆ।

॥ਦੋਹਿਰਾ॥

ਦਿਲਬਰ ਜਾਨੀ ਇਸ਼ਕ ਤੇਰੇ ਦੀਆਂ,
ਘਰ ਘਰ ਗਲਾਂ ਤੁਰੀਆਂ।
ਅੱਖਾਂ ਕੱਢ ਕੱਢ ਘੂਰਨ ਮਾਪੇ,
ਲੋਗ ਵਖਾਵਣ ਛੁਰੀਆਂ।
ਡਰਦੀ ਉੱਭੇ ਸਾਹ ਨਾਂ ਲੈਂਦੀ,
ਵਾਂਗ ਪਤਾਸੇ ਖੁਰੀਆਂ।
ਤੈਂਨੂੰ ਮੇਰੀਆਂ ਸਭੋ ਸ਼ਰਮਾਂ,
ਲੱਖ, 'ਸ਼ਰਫ਼' ਮੈਂ ਬੁਰੀਆਂ।

ਗੀਤ

ਸੋਹਣੀਆਂ ਜ਼ੁਲਫ਼ਾਂ ਵਾਲਿਆ॥
ਨਾਂ ਕਰ ਐਡੇ ਤੋੜੇ॥

ਸੁਰਮੇਂ ਵਾਲੇ ਨੈਣ ਨਸ਼ੀਲੇ,
ਮਹਿੰਦੀ ਵਾਲੇ ਹੱਥ ਵੇ ਰੰਗੀਲੇ।
ਵੇਖ਼ ਤੱਤੀ ਕੋਈ ਜੋੜੇ ਵੇ,
ਸੋਹਣੀਆਂ ਜ਼ੁਲਫ਼ਾਂ ਵਾਲਿਆ।
ਨਾਂ ਕਰ ਐਡੇ..............।