ਪੰਨਾ:ਸੁਨਹਿਰੀ ਕਲੀਆਂ.pdf/200

ਇਹ ਸਫ਼ਾ ਪ੍ਰਮਾਣਿਤ ਹੈ

(੧੮੦)

ਓਹਨੇ ਹਿੰਦੀਆਂ ਨੂੰ ਜੱਫ਼ਾ ਮਾਰਿਆ ਸੀ,
ਡੇਰੇ ਘਰਾਂ ਵਿੱਚ ਆਂਨ ਜਮਾਏ ਫ਼ੈਸ਼ਨ।
ਹੁਣ ਇਹ ਫ਼ਿਕਰ ਏ ਆਬਰੂ ਹਿੰਦੀਆਂ ਦੀ,
ਗੰਗਾ ਵਿਚ ਨਾਂ ਕਿਤੇ ਡੁਬਾਏ ਫ਼ੈਸ਼ਨ।
ਚਾਲਬਾਜ਼ ਇਹ ਹੁਸਨ ਦੇ ਵਾਂਗ ਇਹ ਭੀ,
ਕਿਸੇ ਨਾਲ ਨਾਂ ਸਿਧਾ ਨਭਾਏ ਫ਼ੈਸ਼ਨ।
ਪੱਸਰ ਜਾਂਦੇ ਨੇ ਚਾਦਰੋਂ, ਪੈਰ ਬਾਹਰ,
ਸਗੋਂ ਬੋਬਿਆਂ ਹੇਠ ਫਸਾਏ ਫੈਸ਼ਨ।
ਹਰ ਹਰ ਪਾਸਿਉਂ ਪੈਂਦੀਆਂ 'ਸ਼ਰਫ' ਚੀਕਾਂ,
ਲੁਟ ਪੁਟਕੇ ਲੈ ਗਿਆ ਹਾਏ ਫ਼ੈਸ਼ਨ।