ਪੰਨਾ:ਸੁਨਹਿਰੀ ਕਲੀਆਂ.pdf/199

ਇਹ ਸਫ਼ਾ ਪ੍ਰਮਾਣਿਤ ਹੈ

(੧੭੯)

ਮੁਛੋਂ ਦਾਹੜੀਓਂ ਮਰਦ ਕਰ ਜ਼ਨ ਦਿੱਤੇ,
ਓਦਰ ਜ਼ਨਾਂ ਦੇ ਮਰਦ ਬਨਾਏ ਫ਼ੈਸ਼ਨ।
ਨਵੀਂ ਰੋਸ਼ਨੀ ਦੇ ਆਸ਼ਕ ਪੌਣ ਬਾਘੀ,
ਉਨ੍ਹਾਂ ਲਈ ਇਹ ਸੌਖ ਲਿਆਏ ਫ਼ੈਸ਼ਨ।
ਉੱਡਨੇ ਸੱਪ ਜੋ ਜ਼ੁਲਫ਼ਾਂ ਦੇ ਡੰਗਦੇ ਸਨ,
ਸ਼ਾਹ ਪਰ ਉਨ੍ਹਾਂ ਦੇ ਕੈਂਚ ਕਰ ਆਏ ਫ਼ੈਸ਼ਨ।
ਜੇਹੜੇ ਕੈਦੀ ਈਰਾਨ ਦੀ ਜ਼ੁਲਫ਼ ਦੇ ਸਨ,
ਅਜ ਉਹ ਬਿਨਾਂ ਅਪੀਲ ਛੁਡਾਏ ਫ਼ੈਸ਼ਨ।
ਹਿੱਕਾਂ ਨੰਗੀਆਂ ਹੋ ਗਈਆਂ ਬਿਨਾਂ ਸੰਘੋਂ',
ਪਾਏ ਪਰੀਆਂ ਤੇ ਆਣ ਜਹੇ ਸਾਏ ਫੈਸ਼ਨ।
ਨੱਕੀ ਪੂਰ ਨੌ ਖ਼ਾਲ ਤੇ ਚੌਸਰਾਂ ਤੇ,
ਦਫ਼ਾ ਜੂਏ ਦੀ ਝਟ ਪਟ ਲਾਏ ਫ਼ੈਸ਼ਨ।
ਕਿਸੇ ਕਾਰਨੀਵਲ ਦੇ ਭੇਸ ਅੰਦਰ,
ਭਾਵੇਂ ਹਿੰਦ ਨੂੰ ਲੁਟ ਲੈ ਜਾਏ ਫ਼ੈਸ਼ਨ।
ਆਕੇ ਜਬਰੂ ਨਜ਼ਾਮ ਦੀ ਰੂਹ ਉੱਤੇ,
ਏਸੇ ਛਵੀਆਂ ਦੇ ਵਾਰ ਚਲਾਏ ਫ਼ੈਸ਼ਨ।
ਬਾਈਸਕੋਪ ਵਿੱਚ ਘਲ ਪਰਛਾਵਿਆਂ ਨੂੰ
ਡਾਕੇ ਚੋਰੀਆਂ ਨਵੇਂ ਸਿਖਾਏ ਫ਼ੈਸ਼ਨ।
ਤਿਉਂ ੨ ਹਿੰਦੀਆਂ ਦੀ ਉਮਰ ਘਟਦੀ ਏ,
ਜਿਉਂ ੨ ਪਿਆ ਖ਼ਲ ਜਗਨ ਵਧਾਏ ਫ਼ੈਸ਼ਨ
ਭੈਂਣ ਪਾਲਸੀ ਅਗੇ ਈ ਆਈ ਹੋਈ ਸੀ,
ਮਗਰੋਂ ਹੋਰ ਭਰਾ ਜੀ ਆਏ ਫ਼ੈਸ਼ਨ।