ਪੰਨਾ:ਸੁਨਹਿਰੀ ਕਲੀਆਂ.pdf/196

ਇਹ ਸਫ਼ਾ ਪ੍ਰਮਾਣਿਤ ਹੈ

(੧੭੬)

ਮੇਰਾ ਵਿੱਚ ਪ੍ਰਦੇਸ ਦੇ ਵਾਂਗ ਕੂੰਜਾਂ,
ਦਾਨਾ ਪਾਣੀ ਏ ਰੱਬ ਖਲਾਰਿਆ ਓ।
"ਸ਼ਰਫ਼" ਜ਼ਰਾ ਭੀ ਝੂਠ ਨਹੀਂ ਆਖਿਆ ਮੈਂ,
ਹੱਡੀਂ ਵਰਤਿਆ ਹਾਲ ਪੁਕਾਰਿਆ ਓ।

--:0:--

ਰੁਮਾਲ ਮੁੰਦਰੀ

ਵਟਾ ਸੱਟਾ ਹੋ ਗਿਆ ਨਸ਼ਾਨੀਆਂ ਦਾ ਦੋਹੀਂ ਪਾਸੀਂ
ਘੱਲੀ ਅਜ ਓਹਨੇ ਭੀ ਰੁਮਾਲ ਨਾਲ ਮੁੰਦਰੀ।
ਹੁਕਮ ਹੋਇਆ ਨਾਲ ਇਹ ਅਚੱਚੀ ਮੇਰੀ ਚੀਚੀ ਦੀ ਏ,
ਗ਼ੈਰਾਂ ਵਿੱਚ ਰਖਨੀ ਖਿਆਲ ਨਾਲ ਮੁੰਦਰੀ।
ਪੱਟੀ ਜਹੀ ਪੜ੍ਹਾਈ ਓਹਨੂੰ ਵੈਰੀਆਂ ਤੇ ਦੂਤੀਆਂ ਨੇ,
ਲੈਣ ਲਗਾ ਫੇਰ ਏਸ ਚਾਲ ਨਾਲ ਮੁੰਦਰੀ।
ਮੋੜ ਮੇਰੀ ਮੁੰਦਰੀ ਤੇ ਸਾਂਭ ਲੈ ਇਹ ਵਰਾਸੋਈ,
ਲਾਹ ਮਾਰੀ ਹਥੋਂ ਮੇਰੀ ਕਾਹਲ ਨਾਲ ਮੁੰਦਰੀ।
ਜੋੜ ੨ ਹਥ ਫੇਰ ਤੋੜਿਆਂ ਵਛੋੜਿਆਂ ਵਿੱਚ,
ਪਾਈ ਓਹਦੇ ਹਥ ਬੁਰੇ ਹਾਲ ਨਾਲ ਮੁੰਦਰੀ।
ਨਿਕੀ ਜਿਹੀ ਵਚੋਲੜੀ ਪਿਆਰ ਤੇ ਮੁਹੱਬਤਾਂ ਦੀ,
ਮੇਲ ਦਿੱਤਾਂ ਦੋਹਾਂ ਨੂੰ ਸੁਖਾਲ ਨਾਲ ਮੁੰਦਰੀ।