ਪੰਨਾ:ਸੁਨਹਿਰੀ ਕਲੀਆਂ.pdf/195

ਇਹ ਸਫ਼ਾ ਪ੍ਰਮਾਣਿਤ ਹੈ

(੧੭੫)

ਹੋਕੇ ਯਾਰ ਤੇ ਠੱਗੀਆਂ ਕੀਤੀਆਂ ਨੀ
ਬਾਹੋਂ ਪਗੜ ਨਾਂ ਪਾਰ ਉਤਾਰਿਆ ਓ।
ਕੱਦੀ ਚੈਂਣ ਨਾਂ ਪਾਏ ਮੁਹਾਨਿਆਂ ਤੂੂੰ,
ਮੇਰਾ ਰੜੇ ਵਿੱਚ ਪੂਰ ਨਿਘਾਰਿਆ ਓ।
ਮਾਲੀ ਜਾਨ ਕੇ ਹੁਸਨ ਦੇ ਬਾਗ਼ ਵਾਲਾ,
ਹੈਸੀ ਤੁਧ ਨੂੰ ਯਾਰ ਵੰਗਾਰਿਆ ਓ।
ਬਦਲੇ ਫੁੱਲ ਦੇ ਬਨ ਗਿਉਂ ਨਾਗ਼ ਜ਼ਹਿਰੀ,
ਸਗੋਂ ਤੂੰ ਭੀ ਚਾਇ ਡੰਗ ਉਲਾਰਿਆ ਓ।
ਸੁਫ਼ਨੇ ਵਿੱਚ ਭੀ ਕਦੀ ਨਾਂ ਮਿਲੇ ਆ ਕੇ,
ਤੈਂਥੋਂ ਇਹ ਭੀ ਨਾਂ ਸਰੇ ਨਕਾਰਿਆ ਓ।
ਹੁਣ ਤਾਂ ਕਾਲੀਆਂ ਵੰਗਾ ਚੜ੍ਹਾ ਜਾਵੀਂ,
ਆ, ਕੇ ਸ਼ੌਂਕ ਦੇ ਨਾਲ ਵੰਨਜਾਰਿਆ ਓ।
ਤੇਰੇ ਮਿਲਨ ਦਾ ਅਸਾਂ ਸੁਹਾਗ ਕਰਨਾਂ,
ਨਾਲੇ ਸੋਗ ਜੁਦਾਈ ਦਾ ਧਾਰਿਆ ਓ।
ਭਾਵੇਂ ਬੁਲਾਂ ਤੇ ਅੜੀ ਏ ਜਾਨ ਮੇਰੀ,
ਐਪਰ ਕੌਲ ਇਕਰਾਰ ਨਹੀਂ ਹਾਰਿਆ ਓ।
ਡੋਬ ਨਾਲ ਮੈਂ ਡਿਗ ਪਿਆ ਫੇਰ ਓਥੇ,
ਬਾਹੋਂ ਪਗੜ ਜੇ ਕਿਸੇ ਖਲਾਰਿਆ ਓ
ਜਾਨੀ ਏਸ ਬੀਮਾਰ ਨੂੰ ਦੇ ਜਾਵੀਂ,
ਪਾਣੀ ਆਪਣੇ ਸੀਸ ਤੋਂ ਵਾਰਿਆ ਓ।
ਪੈਂਛੀ ਹੋਵਾਂ ਤੇ ਉੱਡ ਕੇ ਆ ਵੇਖਾਂ,
ਤੇਰਾ ਮੁਖੜਾ ਚੰਦ ਪਿਆਰਿਆ ਓ।